ਮਾਨਸੀ ਸ਼ਰਮਾ ਨੂੰ ਯਾਦ ਆਏ ਟੀਵੀ ਵਾਲੇ ਦਿਨ, ਸ਼ੇਅਰ ਕੀਤੀਆਂ ਪੁਰਾਣੀਆਂ ਤਸਵੀਰਾਂ

Written by  Lajwinder kaur   |  July 17th 2020 05:15 PM  |  Updated: July 17th 2020 05:15 PM

ਮਾਨਸੀ ਸ਼ਰਮਾ ਨੂੰ ਯਾਦ ਆਏ ਟੀਵੀ ਵਾਲੇ ਦਿਨ, ਸ਼ੇਅਰ ਕੀਤੀਆਂ ਪੁਰਾਣੀਆਂ ਤਸਵੀਰਾਂ

ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਮਾਨਸੀ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਸ ਸਾਲ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜੋ ਕਿ ਮੰਮੀ ਪਾਪਾ ਬਣੇ ਨੇ । ਉਨ੍ਹਾਂ ਨੇ ਆਪਣੇ ਬੇਟੇ ਦਾ ਰੇਦਾਨ ਯੁਵਰਾਜ ਹੰਸ ਰੱਖਿਆ ਹੈ ।

 

View this post on Instagram

 

Harleen Kaur Gill ??

A post shared by ?MANSI YUVRAAJ HANS? (@mansi_sharma6) on

ਹੋਰ ਵੇਖੋ: ‘ਕੁੜਤਾ ਪਜਾਮਾ’ ਗੀਤ ਹੋਇਆ ਰਿਲੀਜ਼, ਟੋਨੀ ਕੱਕੜ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਮਾਨਸੀ ਸ਼ਰਮਾ ਨੇ ਆਪਣੇ ਸੀਰੀਅਲ ਛੋਟੀ ਸਰਦਾਨੀ ਦੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜੋ ਕੇ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ।

ਦੱਸ ਦਈਏ ਪਿਛਲੇ ਸਾਲ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਭਾਵੁਕ ਪੋਸਟ ਪਾ ਕੇ ਫੈਨਜ਼ ਨੂੰ ਦੱਸਿਆ ਸੀ ਕਿ ਸਿਹਤ ਠੀਕ ਨਾ ਹੋਣ ਦੇ ਕਾਰਨ ਕਰਕੇ ਛੋਟੀ ਸਰਦਾਨੀ ਸੀਰੀਅਲ ਨੂੰ ਅਲਵਿਦਾ ਕਹਿ ਦਿੱਤਾ ਸੀ । ਇਸ ਸ਼ੋਅ ‘ਚ ਉਨ੍ਹਾਂ ਨੇ ਹਰਲੀਨ ਨਾਂਅ ਦਾ ਕਿਰਦਾਰ ਨਿਭਾਇਆ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ । ਜੇ ਗੱਲ ਕਰੀਏ ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮ ਪਰਿੰਦੇ ਚ ਯੁਵਰਾਜ ਹੰਸ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network