ਆਪਣੇ ਬੇਟੇ ਦਾ ਕਿਊਟ ਜਿਹਾ ਵੀਡੀਓ ਮਾਨਸੀ ਸ਼ਰਮਾ ਨੇ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਖੂਬ ਪਸੰਦ

written by Shaminder | January 05, 2021

ਮਾਨਸੀ ਸ਼ਰਮਾ ਨੇ ਆਪਣੇ ਬੇਟੇ ਹਰੀਦਾਨ ਯੁਵਰਾਜ ਹੰਸ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਹਰੀਦਾਨ ਸ੍ਰੀ ਗੁਰੂ ਗ੍ਰੰਥ ਜੀ ਦੀ ਹਜ਼ੂਰੀ ‘ਚ ਬੈਠਾ ਹੋਇਆ ਹੈ । ਇਸ ਦੌਰਾਨ ਯੁਵਰਾਜ ਹੰਸ ਹਰੀਦਾਨ ਨੂੰ ਜੈ ਬਾਬੇ ਦੀ ਕਹਿਣ ਲਈ ਆਖਦੇ ਹਨ । ਜਿਸ ਤੋਂ ਬਾਅਦ ਹਰੀਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਆਪਣਾ ਸਿਰ ਝੁਕਾ ਕੇ ਮੱਥਾ ਟੇਕਦਾ ਹੋਇਆ ਦਿਖਾਈ ਦੇ ਰਿਹਾ ਹੈ ।

hreedana yuvraj and yuvraj hans

ਇਸ ਵੀਡੀਓ ਨੂੰ ਮਾਨਸੀ ਅਤੇ ਯੁਵਰਾਜ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਯੁਵਰਾਜ ਹੰਸ ਦੇ ਘਰ ਬੀਤੇ ਸਾਲ ਮਈ ‘ਚ ਹਰੀਦਾਨ ਦਾ ਜਨਮ ਹੋਇਆ ਹੈ । ਜਿਸ ਤੋਂ ਬਾਅਦ ਇਸ ਜੋੜੀ ਵੱਲੋਂ ਲਗਾਤਾਰ ਹਰੀਦਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ।

ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਆਪਣੇ ਬੇਟੇ ਹਰੀਦਾਨ ਯੁਵਰਾਜ ਹੰਸ ਨਾਲ ਇੰਝ ਕੀਤੀ ਮਸਤੀ, ਹਰੀਦਾਨ ਦਾ ਕਿਊਟ ਵੀਡੀਓ ਕੀਤਾ ਸਾਂਝਾ

Mansi And Yuvraj hans

ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਉਹ ਗਾ ਚੁੱਕੇ ਹਨ ਅਤੇ ਗਾਇਕੀ ਦੇ ਨਾਲ ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ ।

Hreedan Yuvraj Hans

ਜਲਦ ਹੀ ਉਹ ਪ੍ਰਭ ਗਿੱਲ ਅਤੇ ਹਰੀਸ਼ ਵਰਮਾ ਦੇ ਨਾਲ ‘ਯਾਰ ਅਣਮੁੱਲੇ ਰਿਟਰਨ’ ‘ਚ ਨਜ਼ਰ ਆਉਣਗੇ ।

 

View this post on Instagram

 

A post shared by Mansi Sharma (@mansi_sharma6)

0 Comments
0

You may also like