ਮਾਂ ਬਣਨ ਤੋਂ ਬਾਅਦ ਮਾਨਸੀ ਸ਼ਰਮਾ ਨੇ ਸ਼ੇਅਰ ਕੀਤਾ ਪਹਿਲਾ ਟਿਕ-ਟਾਕ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  June 09th 2020 11:51 AM  |  Updated: June 09th 2020 11:51 AM

ਮਾਂ ਬਣਨ ਤੋਂ ਬਾਅਦ ਮਾਨਸੀ ਸ਼ਰਮਾ ਨੇ ਸ਼ੇਅਰ ਕੀਤਾ ਪਹਿਲਾ ਟਿਕ-ਟਾਕ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਹੰਸ ਪਰਿਵਾਰ ਦੀ ਨੂੰਹ ਮਾਨਸੀ ਸ਼ਰਮਾ ਜੋ ਕਿ ਨਵੀਂ ਮੰਮੀ ਬਣੀ ਹੈ । ਉਨ੍ਹਾਂ ਨੇ 12 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਕਰਕੇ ਉਹ ਆਪਣੇ ਨਵਜੰਮੇ ਬੇਟੇ ਹਰੀਦਾਨ ਤੇ ਪਤੀ ਯੁਵਰਾਜ ਹੰਸ ਦੇ ਨਾਲ ਕਵਾਲਟੀ ਟਾਈਮ ਬਿਤਾ ਰਹੇ ਨੇ । ਉਹ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ‘ਤੇ ਐਕਟਿਵ ਨਜ਼ਰ ਆਏ ਨੇ । ਜੀ ਹਾਂ ਉਨ੍ਹਾਂ ਨੇ ਆਪਣਾ ਨਵਾਂ ਅਤੇ ਮਾਂ ਬਣਨ ਤੋਂ ਬਾਅਦ ਪਹਿਲਾ ਟਿਕ-ਟਾਕ ਵੀਡੀਓ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ ।

Vote for your favourite : https://www.ptcpunjabi.co.in/voting/

ਇਸ ਵੀਡੀਓ ‘ਚ ਉਹ ਐਮੀ ਵਿਰਕ ਵੱਲੋਂ ਕਵਰ ਕੀਤਾ ਗਿਆ ਗੀਤ ‘ਨੀ ਤੂੰ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ’  ਉੱਤੇ ਐਕਟ ਕਰਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਵੱਲੋਂ ਇਹ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ:ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਰੋਮਾਂਟਿਕ ਕਮਿਸਟਰੀ ਵਾਲਾ ਇਹ ਨਵਾਂ ਵੀਡੀਓ

ਮਾਨਸੀ ਸ਼ਰਮਾ ਆਪਣੀ ਪ੍ਰੇਗਨੈਂਸੀ ਸਮਾਂ ‘ਚ ਵੀ ਆਪਣੇ ਲਾਈਫ ਪਾਟਨਰ ਯੁਵਰਾਜ ਹੰਸ ਦੇ ਨਾਲ ਫਨੀ ਵੀਡੀਓ ਬਣਾ ਕੇ ਪੋਸਟ ਕਰਦੇ ਰਹਿੰਦੇ ਸੀ । ਦਰਸ਼ਕਾਂ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਸੀ । ਮਾਨਸੀ ਸ਼ਰਮਾ ਟੀਵੀ ਦੀ ਮਸ਼ਹੂਰ ਅਦਾਕਾਰਾਂ ‘ਚੋਂ ਇੱਕ ਹੈ, ਉਨ੍ਹਾਂ ਨੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕੀਤਾ ਹੈ ਤੇ ਬਹੁਤ ਜਲਦ ਉਹ ਪੰਜਾਬੀ ਫ਼ਿਲਮ ‘ਪਰਿੰਦੇ’ ‘ਚ ਆਪਣੇ ਹਸਬੈਂਡ ਯੁਵਰਾਜ ਹੰਸ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network