ਖੇਤੀ ਬਿੱਲਾਂ ਦੇ ਵਿਰੋਧ ‘ਚ ਰੇਸ਼ਮ ਸਿੰਘ ਅਨਮੋਲ, ਰਣਜੀਤ ਬਾਵਾ ਸਣੇ ਕਈ ਕਲਾਕਾਰ ਬਟਾਲਾ ਦੇ ਰੋਸ ਧਰਨੇ ‘ਚ ਹੋਏ ਸ਼ਾਮਿਲ

Written by  Shaminder   |  September 28th 2020 05:02 PM  |  Updated: September 28th 2020 05:06 PM

ਖੇਤੀ ਬਿੱਲਾਂ ਦੇ ਵਿਰੋਧ ‘ਚ ਰੇਸ਼ਮ ਸਿੰਘ ਅਨਮੋਲ, ਰਣਜੀਤ ਬਾਵਾ ਸਣੇ ਕਈ ਕਲਾਕਾਰ ਬਟਾਲਾ ਦੇ ਰੋਸ ਧਰਨੇ ‘ਚ ਹੋਏ ਸ਼ਾਮਿਲ

ਖੇਤੀ ਬਿੱਲਾਂ ਦੇ ਵਿਰੋਧ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਲਗਾਤਾਰ ਧਰਨੇ ਪ੍ਰਦਰਸ਼ਨਾਂ ‘ਚ ਸ਼ਾਮਿਲ ਹੋ ਰਹੇ ਹਨ। 25 ਸਤੰਬਰ ਨੂੰ ਜਿੱਥੇ ਪੰਜਾਬੀਆਂ ਸਿਤਾਰਿਆਂ ਨੇ ਵੱਧ ਚੜ੍ਹ ਕੇ ਧਰਨੇ ਪ੍ਰਦਰਸ਼ਨ ‘ਚ ਹਿੱਸਾ ਲਿਆ । ਉੱਥੇ ਹੀ ਅੱਜ ਬਟਾਲਾ ‘ਚ ਵੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਇਕਜੁੱਟ ਹੋ ਕੇ ਧਰਨੇ ਪ੍ਰਦਰਸ਼ਨ ‘ਚ ਪਹੁੰਚੇ ਹਨ ।

Resham Singh Resham Singh

ਇਸ ਦਾ ਇੱਕ ਵੀਡੀਓ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ:ਬੱਬੂ ਮਾਨ ਦੇ ਪਿੰਡ ਖੰਟ ‘ਚ ਖੇਤੀ ਬਿੱਲਾਂ ਦੇ ਵਿਰੋਧ ‘ਚ ਪਾਸ ਕੀਤਾ ਗਿਆ ਮਤਾ, ਬੱਬੂ ਮਾਨ ਨੇ ਤਸਵੀਰਾਂ ਕੀਤੀਆਂ ਸਾਂਝੀਆਂ

harbhajan maan harbhajan maan

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਆਪਣੀ ਗੱਡੀ ‘ਤੇ ਸਵਾਰ ਹਨ ਅਤੇ ਕਿਸਾਨ ਏਕਤਾ ਦੇ ਨਾਅਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਦੇ ਅੱਗੇ ਪਿੱਛੇ ਗੱਡੀਆਂ ਦਾ ਵੱਡਾ ਹਜੂਮ ਵੀ ਵਿਖਾਈ ਦੇ ਰਿਹਾ ਹੈ ।

yograj-singh yograj-singh

ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਨੇ ਵੀ ਕਿਸਾਨਾਂ ਨਾਲ ਡਟ ਕੇ ਸਾਥ ਦਿੱਤਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਵੱਲੋਂ ਲਿਆਂਦੇ ਕਾਲੇ ਕਾਨੂੰਨ ਨੂੰ ਵਾਪਸ ਕਰਾਉਣ ਦੇ ਲਈ ਇੱਕ ਤਿੱਖਾ ਸੰਘਰਸ਼ ਉਲੀਕਿਆ ਹੋਇਆ ਹੈ।

Ranjit Bawa Ranjit Bawa

ਕਿਸਾਨਾਂ ਨੇ ਕਿਹਾ ਫਿਲਹਾਲ ਇਹ ਸਾਡਾ ਸੰਕੇਤਕ ਧਰਨਾ ਹੈ ਅਤੇ ਜੇਕਰ ਹੁਣ ਵੀ ਬਿੱਲਾਂ ਨੂੰ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਤਿੱਖਾ ਸੰਘਰਸ਼ ਕਰਾਂਗੇ।ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਚੱਲਦਿਆਂ ਖੇਤੀ ਆਰਡੀਨੈਂਸ ਪਾਸ ਕੀਤੇ ਗਏ ਹਨ।

 

View this post on Instagram

 

Mud aja Bhagat Singha teri lod desh nu paigi ? Catch our music industry live at Batala Farmers protest today at 11 a.m.

A post shared by Resham Singh Anmol (@reshamsinghanmol) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network