ਦਿਵਿਆ ਭਟਨਾਗਰ ਦੀ ਪ੍ਰੇਅਰ ਮੀਟ ‘ਚ ਸ਼ਾਮਿਲ ਹੋਏ ਕਈ ਸੈਲੀਬ੍ਰੇਟੀ

written by Shaminder | December 11, 2020 12:13pm

ਦਿਵਿਆ ਭਟਨਾਗਰ ਜਿਨ੍ਹਾਂ ਦਾ ਕਿ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਪ੍ਰੇਅਰ ਮੀਟ ਕਰਵਾਈ ਗਈ । ਜਿਸ ‘ਚ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ੳੇੁਨ੍ਹਾਂ ਦੇ ਕੁਝ ਦੋਸਤ ਵੀ ਸ਼ਾਮਿਲ ਹੋਏ । ਦੱਸ ਦਈਏ ਕਿ ਦਿਵਿਆ ਦੌ ਮੌਤ ਤੋਂ ਬਾਅਦ ਉਨ੍ਹਾਂ ਦੀ ਇੱਕ ਦੋਸਤ ਨੇ ਦਿਵਿਆ ਦੇ ਪਤੀ ‘ਤੇ ਕਈ ਸੰਗੀਨ ਇਲਜ਼ਾਮ ਲਗਾਏ ਸਨ ।

divya-bhatnagar
ਕੋਰੋਨਾ ਵਾਇਰਸ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਾਲ ‘ਚ ਭਰਤੀ ਕਰਵਾਇਆ ਗਿਆ ਸੀ ।

ਹੋਰ ਪੜ੍ਹੋ : ਪਰਿਵਾਰ ਵਾਲਿਆਂ ਦੇ ਖਿਲਾਫ ਜਾ ਕੇ ਛੋਟੇ ਪਰਦੇ ਦੀ ਇਸ ਅਦਾਕਾਰਾ ਨੇ ਆਪਣੇ ਬੁਆਏ ਫ੍ਰੈਂਡ ਨਾਲ ਕਰਵਾਇਆ ਵਿਆਹ

Divya-Bhatnagar

ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ‘ਗੁਲਾਬੋ’ ਦਾ ਕਿਰਦਾਰ ਨਿਭਾਉਣ ਵਾਲੀ ਦਿਵਿਆ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਗੋਰੇਗਾਂਓ ਦੇ ਐੱਸਆਰਵੀ ਹਸਪਤਾਲ ‘ਚ ਐਡਮਿਟ ਕਰਵਾਇਆ ਗਿਆ ਸੀ।

divya death

ਦਿਵਿਆ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ, ਉਸ ਦਾ ਆਕਸੀਜਨ ਲੈਵਲ ਘੱਟ ਹੋ ਰਿਹਾ ਸੀ ਜਿਸ ਕਰਕੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਵੈਂਟੀਲੇਟਰ ‘ਤੇ ਕਈ ਦਿਨ ਜ਼ਿੰਦਗੀ ਤੇ ਮੌਤ ਵਿਚਕਾਰ ਜੰਗ ਲੜ ਰਹੀ ਅਦਾਕਾਰ ਇਸ ਲੜਾਈ ਨੂੰ ਜਿੱਤ ਨਹੀਂ ਸਕੀ ਤੇ ਹਮੇਸ਼ਾ ਲਈ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ।

You may also like