ਸੁਰਿੰਦਰ ਬੱਚਨ ਜੀ ਦੇ ਦਿਹਾਂਤ ‘ਤੇ ਕਰਮਜੀਤ ਅਨਮੋਲ, ਸੁਖਸ਼ਿੰਦਰ ਸ਼ਿੰਦਾ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ

Written by  Shaminder   |  December 01st 2021 12:54 PM  |  Updated: December 01st 2021 12:54 PM

ਸੁਰਿੰਦਰ ਬੱਚਨ ਜੀ ਦੇ ਦਿਹਾਂਤ ‘ਤੇ ਕਰਮਜੀਤ ਅਨਮੋਲ, ਸੁਖਸ਼ਿੰਦਰ ਸ਼ਿੰਦਾ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ

ਬੀਤੇ ਦਿਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤ ਡਾਇਰੈਕਟਰ (Music Director) ਸੁਰਿੰਦਰ ਬੱਚਨ (Surinder Bachan) ਦਾ ਦਿਹਾਂਤ ਹੋ ਗਿਆ । ਜਿਸ ਤੋ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਗਾਇਕ ਸੁਖਸ਼ਿੰਦਰ ਸ਼ਿੰਦਾ (Sukhshinder Shinda) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਸੰਗੀਤ ਜਗਤ ਲਈ ਬਹੁਤ ਦੁਖਦਾਈ ਖਬਰ, ਨਹੀ ਰਹੇ ਸੰਗੀਤਕਾਰ ਸੁਰਿੰਦਰ ਬੱਚਨ ਜੀ ਪ੍ਰਮਾਤਮਾ ਤੁਹਾਡੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ’ ।

Surinder Bachan image From instagram

ਹੋਰ ਪੜ੍ਹੋ : ਫ਼ਿਲਮ ‘ਸ਼ੂਟਰ’ ‘ਤੇ ਲੱਗੀ ਪਾਬੰਦੀ ਹਟੀ, ਜਲਦ ਸਿਨੇਮਾਂ ਘਰਾਂ ‘ਚ ਹੋਵੇਗੀ ਰਿਲੀਜ਼

ਇਸ ਤੋਂ ਇਲਾਵਾ ਗਾਇਕ ਸਤਵਿੰਦਰ ਬੁੱਗਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੁਰਿੰਦਰ ਬੱਚਨ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਸਤਵਿੰਦਰ ਬੁੱਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪੰਜਾਬੀ ਸੰਗੀਤ ਦੇ ਨਾਮਵਰ ਸੰਗੀਤਕਾਰ ਸ਼੍ਰੀ ਸੁਰਿੰਦਰ ਬੱਚਨ ਜੀ ਨਹੀਨ ਰਹੇ । ਪ੍ਰਮਾਤਮਾ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’ ।

Karamjit Anmol Shared Post image From instagram

ਇਸ ਦੇ ਨਾਲ ਹੀ ਕਰਮਜੀਤ ਅਨਮੋਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਅਲਵਿਦਾ ਸੁਰਿੰਦਰ ਬੱਚਨ ਭਾਜੀ, ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ‘ਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’।ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਸੁਰਿੰਦਰ ਬੱਚਨ ਜੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਸੁਰਿੰਦਰ ਬੱਚਨ ਜੀ ਅਜਿਹੇ ਸੰਗੀਤ ਡਾਇਰੈਕਟਰ ਸਨ ।ਜਿਨ੍ਹਾਂ ਨੇ ਕਈ ਵੱਡੇ ਗਾਇਕਾਂ ਦੇ ਗੀਤਾਂ ਦਾ ਸੰਗੀਤ ਤਿਆਰ ਕੀਤਾ ਸੀ ।ਸੁਰਿੰਦਰ ਬਚਨ ਜੀ ਦੇ ਇੱਕ ਅਜਿਹੇ ਮਿਊਜ਼ਿਕ ਡਾਇਰੈਕਟਰ ਹਨ ਜਿਨਾਂ ਦੇ ਨਾਂਅ ਸਭ ਤੋਂ ਵੱਧ ਗਾਣੇ ਰਿਲੀਜ਼ ਕਰਨ ਦਾ ਰਿਕਾਰਡ ਦਰਜ ਹੈ । ਸੁਰਿੰਦਰ ਬਚਨ ਜੀ ਅਜਿਹੇ ਗਾਇਕ ਨੇ ਜਿਨ੍ਹਾਂ ਦੇ ਨਾਂਅ ਸੋਲਾਂ ਹਜ਼ਾਰ ਤੋਂ ਵੀ ਜ਼ਿਆਦਾ ਗੀਤ ਕੱਢਣ ਦਾ ਰਿਕਾਰਡ ਹੈ । ਸੁਰਿੰਦਰ ਕੌਰ ਤੋਂ ਲੈ ਕੇ ਸੁਰਜੀਤ ਬਿੰਦਰਖੀਆ,ਬੱਬੂ ਮਾਨ ,ਕਮਲਹੀਰ,ਮਨਮੋਹਨ ਵਾਰਿਸ ਸਣੇ ਹਰ ਗਾਇਕ ਨਾਲ ਉਨ੍ਹਾਂ ਨੇ ਗੀਤ ਬਣਾਏ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network