ਨੱਟੂ ਕਾਕਾ ਨੂੰ ਦਿੱਤੀ ਗਈ ਅੰਤਿਮ ਵਿਦਾਈ, ਸਸਕਾਰ ਤੇ ਪਹੁੰਚੇ ਟੀਵੀ ਜਗਤ ਦੇ ਕਈ ਸਿਤਾਰੇ

written by Rupinder Kaler | October 04, 2021 06:22pm

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਟੀਵੀ ਸ਼ੋਅ ਵਿੱਚ ਨੱਟੂ ਕਾਕਾ (nattu-kaka) ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਘਣਸ਼ਾਮ ਨਾਇਕ (ghanshyam nayak) ਦਾ ਸਸਕਾਰ ਕਰ ਦਿੱਤਾ ਗਿਆ ਹੈ, ਐਤਵਾਰ ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਸੀ। ਉਹ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ । ਉਹਨਾਂ ਦੀ ਮੌਤ ਦੇ ਨਾਲ ਟੀਵੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੀ ਝਟਕਾ ਲੱਗਿਆ ਹੈ ।

Pic Courtesy: Instagram

ਹੋਰ ਪੜ੍ਹੋ :

ਪ੍ਰਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ ਦਿਲ ਦੇ ਹਾਲ ਨੂੰ ਬਿਆਨ ਕਰਦਾ ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਇੱਕ ਫੋਟੋ’ ਹੋਇਆ ਰਿਲੀਜ਼

Pic Courtesy: Instagram

ਉਹਨਾਂ (nattu-kaka) ਦੀਆਂ ਆਖਰੀ ਰਸਮਾਂ ਦੌਰਾਨ ਟੀਵੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਸਾਲ ਅਪ੍ਰੈਲ ਵਿੱਚ ਕੈਂਸਰ ਕਰਕੇ ਉਹਨਾਂ (nattu-kaka) ਦੀ ਤਬੀਅਤ ਬਹੁਤ ਵਿਗੜ ਗਈ ਸੀ । ਉਹਨਾਂ ਦੇ ਗਲੇ ਦਾ ਅਪਰੇਸ਼ਨ ਹੋਇਆ ਸੀ । ਅਪਰੇਸ਼ਨ ਨਾਲ ਗਲੇ ਵਿੱਚੋਂ 8 ਗੰਡਾ ਕੱਢੀਆਂ ਗਈਆਂ ਸਨ । ਇਸ ਬਿਮਾਰੀ ਦੇ ਬਾਵਜੂਦ ਉਹਨਾਂ ਨੇ ਆਪਣਾ ਕੰਮ ਨਹੀਂ ਸੀ ਛੱਡਿਆਂ ।

 

View this post on Instagram

 

A post shared by Instant Bollywood (@instantbollywood)

ਨੱਟੂ ਕਾਕਾ ਦੇ ਸਾਥੀ ਕਲਾਕਾਰਾਂ ਨੇ ਉਹਨਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੱਟੂ ਕਾਕਾ ਨੇ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਬਹੁਤ ਹਸਾਇਆ। ਸ਼ੋਅ ਵਿੱਚ, ਉਹ ਜੇਠਾ ਲਾਲ ਦੇ ਸਹਾਇਕ ਦੀ ਭੂਮਿਕਾ ਨਿਭਾਉਂਦਾ ਸੀ ਅਤੇ ਉਸ ਦੀ ਦੁਕਾਨ ਵਿੱਚ ਕੰਮ ਕਰਦਾ ਸੀ।

You may also like