8 ਮਾਰਚ ਰਵੀ ਦੂਬੇ ਤੇ ਸਰਗੁਣ ਮਹਿਤਾ ਦੀ ਜ਼ਿੰਦਗੀ ਦਾ ਹੈ ਬਹੁਤ ਖ਼ਾਸ ਦਿਨ

written by Rupinder Kaler | March 08, 2021

ਰਵੀ ਦੂਬੇ ਤੇ ਸਰਗੁਣ ਮਹਿਤਾ ਪਿਛਲੇ 8 ਸਾਲਾਂ ਤੋਂ ਆਪਣੇ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੇ ਹਨ । ਇਹ ਜੋੜੀ ਪਹਿਲੀ ਵਾਰ ਆਪਣੇ ਸ਼ੋਅ 12/24 ਕਰੋਲ ਬਾਗ ਦੇ ਸੈੱਟ ਤੇ ਮਿਲੀ ਸੀ, ਤੇ ਇੱਕ ਦੂਜੇ ਨੂੰ ਦੇਖਦੇ ਹੀ ਪਿਆਰ ਹੋ ਗਿਆ ਸੀ । ਰਵੀ ਦੂਬੇ ਤੇ ਸਰਗੁਣ ਮਹਿਤਾ ਨੇ 8 ਮਾਰਚ ਨੂੰ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ ।

image from Sargun Mehta's instagram

ਹੋਰ ਪੜ੍ਹੋ :

ਸੁਨੰਦਾ ਸ਼ਰਮਾ ਤੇ ਨਵਾਜ਼ੂਦੀਨ ਸਿਦੀਕੀ ਦੀ ਜੋੜੀ ਇਸ ਗਾਣੇ ਵਿੱਚ ਆਵੇਗੀ ਨਜ਼ਰ

image from Sargun Mehta's instagram

ਇਸ ਖ਼ਾਸ ਦਿਨ ਨੂੰ ਲੈ ਕੇ ਦੋਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਖ਼ਾਸ ਪੋਸਟਾਂ ਸ਼ੇਅਰ ਕੀਤੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵੀ ਦੂਬੇ ਤੇ ਸਰਗੁਣ ਮਹਿਤਾ ਇੰਡਸਟਰੀ ਦੀ ਸਭ ਤੋਂ ਪਿਆਰੀ ਜੋੜੀ ਹੈ । ਦੋਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਤੇ ਪ੍ਰਫੈਸ਼ਨਲ ਜ਼ਿੰਦਗੀ ਬੈਲੇਂਸ ਬਣਾਕੇ ਰੱਖਿਆ ਹੋਇਆ ਹੈ ।

ਰਵੀ ਹੁਣ ਛੋਟੇ ਪਰਦੇ ਤੋਂ ਡਿਜੀਟਲ ਦੀ ਦੁਨੀਆ ਵੱਲ ਵੱਧ ਰਿਹਾ ਹੈ ਜਦੋਂ ਕਿ ਸਰਗੁਣ ਮਹਿਤਾ ਪੰਜਾਬੀ ਫ਼ਿਲਮ ਇੰਡਸਟਰੀ ਦੀ ਹਿੱਟ ਅਦਾਕਾਰਾ ਹੈ । ਟੀਵੀ ਤੇ ਕੰਮ ਕਰਨ ਤੋਂ ਬਾਅਦ ਹੀ ਉਸ ਨੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਉਸ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

 

View this post on Instagram

 

A post shared by Sargun Mehta (@sargunmehta)

 

View this post on Instagram

 

A post shared by Ravi Dubey 1 (@ravidubey2312)

0 Comments
0

You may also like