ਅਦਾਕਾਰ VP Khalid ਦੀ ਹੋਈ ਮੌਤ, ਫ਼ਿਲਮ ਦੇ ਸ਼ੂਟਿੰਗ ਸੈੱਟ ਦੇ ਟਾਇਲਟ 'ਚੋਂ ਮਿਲੀ ਲਾਸ਼

written by Lajwinder kaur | June 24, 2022

ਦੱਖਣੀ ਭਾਰਤੀ ਸਿਨੇਮਾ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਖਣੀ ਭਾਰਤੀ ਅਦਾਕਾਰ ਵੀ.ਪੀ ਖਾਲਿਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਅਭਿਨੇਤਾ ਅਤੇ ਥੀਏਟਰ ਕਲਾਕਾਰ ਖਾਲਿਦ ਦੀ ਸ਼ੁੱਕਰਵਾਰ ਨੂੰ ਕੇਰਲ ਦੇ ਕੋਟਾਯਮ ਜ਼ਿਲੇ ਦੇ ਵਾਈਕੋਮ ਨੇੜੇ ਫ਼ਿਲਮ ਦੇ ਸੈੱਟ 'ਤੇ ਮੌਤ ਹੋ ਗਈ। ਪੁਲਿਸ ਨੇ ਇਸ ਸਬੰਧੀ ਠੋਸ ਜਾਣਕਾਰੀ ਦਿੱਤੀ ਹੈ। 70 ਸਾਲਾ ਖਾਲਿਦ ਆਪਣੇ ਆਖਰੀ ਸਮੇਂ 'ਚ ਵੀ ਸ਼ੂਟਿੰਗ ਸੈੱਟ 'ਤੇ ਮੌਜੂਦ ਸਨ।

ਹੋਰ ਪੜ੍ਹੋ :  ਸਲਮਾਨ ਖ਼ਾਨ ਨੂੰ ਪੁੱਛਿਆ ਗਿਆ ਕਿ ਇਸ ਵਾਰ ਬਿੱਗ ਬੌਸ 16 ਦੀ ਮੇਜ਼ਬਾਨੀ ਕੌਣ ਕਰੇਗਾ, ਜਾਣੋ ਐਕਟਰ ਨੇ ਦਿੱਤਾ ਕੀ ਜਵਾਬ!

actor khalid dies

ਪੁਲਸ ਸੂਤਰਾਂ ਨੇ ਦੱਸਿਆ ਕਿ ਖਾਲਿਦ ਦੀ ਲਾਸ਼ ਅੱਜ ਸਵੇਰੇ 9.30 ਵਜੇ ਫ਼ਿਲਮ ਦੇ ਸੈੱਟ 'ਤੇ ਟਾਇਲਟ 'ਚ ਪਈ ਮਿਲੀ। ਫ਼ਿਲਮ ਦੀ ਯੂਨਿਟ ਦੇ ਹੋਰ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸੂਤਰਾਂ ਮੁਤਾਬਕ ਮਲਿਆਲਮ ਕਾਮੇਡੀ ਸੀਰੀਅਲ 'ਚ ਕੰਮ ਕਰਕੇ ਘਰ-ਘਰ 'ਚ ਮਸ਼ਹੂਰ ਹੋਏ ਖਾਲਿਦ ਵਾਈਕੋਮ ਦੇ ਕੋਲ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ।

Marimayam fame VP Khalid dies of cardiac arrest

ਮਸ਼ਹੂਰ ਸਿਨੇਮਾਟੋਗ੍ਰਾਫਰ ਜਿਮਸ਼ੀਰ ਅਤੇ ਸ਼ਿਜੂ ਖਾਲਿਦ ਅਤੇ ਨਿਰਦੇਸ਼ਕ ਖਾਲਿਦ ਰਹਿਮਾਨ ਉਸਦੇ ਪੁੱਤਰ ਹਨ। ਪੁਲਸ ਨੇ ਦੱਸਿਆ ਕਿ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ, ਉਸ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ। ਇਸ ਦੇ ਨਾਲ ਹੀ ਕੁਝ ਸੈਲੇਬਸ ਨੇ ਉਨ੍ਹਾਂ ਲਈ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੁੱਖ ਜਤਾ ਰਹੇ ਹਨ।

ਹੋਰ ਪੜ੍ਹੋ :  ‘ਦੇਸੀ ਗਰਲ’ ਪ੍ਰਿਯੰਕਾ ਚੋਪੜਾ ਨੇ ਅਮਰੀਕਾ ‘ਚ ਸ਼ੁਰੂ ਕੀਤਾ ਆਪਣਾ ਨਵਾਂ ਕਾਰੋਬਾਰ, ਜਾਣੋ ਅਦਾਕਾਰੀ ਤੋਂ ਇਲਾਵਾ ਕਿਸ ‘ਚ ਅਜ਼ਮਾ ਰਹੀ ਹੈ ਹੱਥ

 

 

View this post on Instagram

 

A post shared by Addis Antony Akkara (@addis_akkara)

You may also like