Marjaney: ਦਿਲ ਦੇ ਦਰਦ ਨੂੰ ਬਿਆਨ ਕਰਦਾ ਨਵਾਂ ਗੀਤ 'ਹੰਝੂ' ਕਮਲ ਖ਼ਾਨ ਤੇ ਮੰਨਤ ਨੂਰ ਦੀ ਆਵਾਜ਼ ‘ਚ ਹੋਇਆ ਰਿਲੀਜ਼

Written by  Lajwinder kaur   |  December 10th 2021 03:59 PM  |  Updated: December 10th 2021 04:00 PM

Marjaney: ਦਿਲ ਦੇ ਦਰਦ ਨੂੰ ਬਿਆਨ ਕਰਦਾ ਨਵਾਂ ਗੀਤ 'ਹੰਝੂ' ਕਮਲ ਖ਼ਾਨ ਤੇ ਮੰਨਤ ਨੂਰ ਦੀ ਆਵਾਜ਼ ‘ਚ ਹੋਇਆ ਰਿਲੀਜ਼

ਸਿੱਪੀ ਗਿੱਲ ਦੀ ਨਵੀਂ ਫ਼ਿਲਮ ਮਰਜਾਣੇ (Marjaney) ਜੋ ਕਿ ਅੱਜ ਸਿਨੇਮਾ ਘਰਾਂ ਦੀ ਰੌਣਕ ਬਣ ਗਈ ਹੈ। ਜੀ ਹਾਂ ਸਿੱਪੀ ਗਿੱਲ ਦੀ ਮੋਸਟ ਅਵੇਟਡ ਫ਼ਿਲਮ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਗਈ ਹੈ। ਫ਼ਿਲਮ ਮਰਜਾਣੇ ਨੂੰ PTC Globe Moviez ਵੱਲੋਂ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਗਿਆ ਹੈ। ਇਸ ਦੌਰਾਨ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਦਰਸ਼ਕਾਂ ਦੀ ਨਜ਼ਰ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ : ਇੱਕ ਦੂਜੇ ਹੋਏ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ, ਬਾਲੀਵੁੱਡ ਜਗਤ ਦੀਆਂ ਹਸਤੀਆਂ ਨੇ ਤਸਵੀਰਾਂ ਸ਼ੇਅਰ ਕਰਕੇ ਨਵੇਂ ਵਿਆਹੇ ਜੋੜੇ ਨੂੰ ਦਿੱਤੀ ਵਧਾਈ

sippy gill marjanney song

ਜੀ ਹਾਂ ‘ਹੰਝੂ’ (Hanju) ਟਾਈਟਲ ਹੇਠ ਫ਼ਿਲਮ ਦਾ ਨਵਾਂ ਗੀਤ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਰੂਹ ਨੂੰ ਸਕੂਨ ਦਿੰਦਾ ਇਹ ਗੀਤ ਗਾਇਕ ਕਮਲ ਖ਼ਾਨ ਅਤੇ ਗਾਇਕਾ ਮੰਨਤ ਨੂਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ। ਗੀਤ ‘ਚ ਬਿਆਨ ਕੀਤਾ ਗਿਆ ਹੈ ਕਿਵੇਂ ਜਦੋਂ ਇਨਸਾਨ ਗੈਂਗਸਟਰਵਾਦ ਦੀ ਦਲਦਲ ‘ਚ ਫਸ ਜਾਂਦਾ ਹੈ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਪਿਆਰ ਤੋਂ ਵੱਖ ਹੋ ਜਾਂਦਾ ਹੈ। ਇਸ ਗੀਤ ਨੂੰ ਸਿੱਪੀ ਗਿੱਲ ਅਤੇ ਅਦਾਕਾਰਾ ਪ੍ਰੀਤ ਕਮਲ ਉੱਤੇ ਫ਼ਿਲਮਾਇਆ ਗਿਆ ਹੈ। ਵੀਡੀਓ ਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਦੋ ਪਿਆਰ ਕਰਨ ਵਾਲੇ ਜੁਦਾ ਹੁੰਦੇ ਨੇ ਤੇ ਇੱਕ-ਦੂਜੇ ਦੀ ਦੀਦਾਰ ਦੇ ਲਈ ਤੜਫਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਗੁਰਮੀਤ ਸਿੰਘ ਵੱਲੋਂ ਮਿਊਜ਼ਿਕ ਦਿੱਤਾ ਗਿਆ ਹੈ ਅਤੇ ਗੀਤ ਦੇ ਬੋਲ ਅਮਰਦੀਪ ਸਿੰਘ ਗਿੱਲ ਨੇ ਲਿਖੇ ਨੇ। ਉਨ੍ਹਾਂ ਨੇ ਖੁਦ ਹੀ ਇਸ ਫ਼ਿਲਮ ਨੂੰ ਲਿਖਿਆ ਵੀ ਹੈ ਤੇ ਡਾਇਰੈਕਟ ਵੀ ਕੀਤਾ ਹੈ।

ਹੋਰ ਪੜ੍ਹੋ : ਪੰਜਾਬੀ ਗੀਤ ‘ਗੋਰੀ ਦੀਆਂ ਝਾਂਜਰਾਂ’ ‘ਤੇ ਨੀਰੂ ਬਾਜਵਾ ਨੇ ਬਣਾਇਆ ਇੱਕ ਹੋਰ ਨਵਾਂ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of marjaney new song hanjhu

ਇਸ ਫ਼ਿਲਮ 'ਚ ਕਈ ਹੋਰ ਕਲਾਕਾਰ ਜਿਵੇਂ ਆਸ਼ੀਸ ਦੁੱਗਲ, ਕੁੱਲ ਸਿੱਧੂ, ਪ੍ਰੀਤ ਭੁੱਲਰ ਆਦਿ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਹਰੀ(vivek Ohri), ਸਰਬਪਾਲ ਸਿੰਘ (sarbpal singh) ਤੇ ਅਮ੍ਰਿੰਤਪਾਲ ਸਿੰਘ (amritpal singh) ਅਤੇ ਫ਼ਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਜਸਪ੍ਰੀਤ ਕੌਰ, Preet Mohan Singh (Candy)। ਇਹ ਫ਼ਿਲਮ ਤੁਹਾਡੇ ਨੇੜਲੇ ਸਿਨੇਮਾ ਘਰਾਂ ‘ਚ ਲੱਗ ਗਈ ਹੈ। ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਜਾ ਕੇ ਇਸ ਫ਼ਿਲਮ ਦਾ ਅਨੰਦ ਲਵੋ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network