ਮਾਸ਼ਾ ਅਲੀ ਨੇ ਕਈ ਹੋਰ ਗਾਇਕਾਂ ਦੇ ਨਾਲ ਮਿਲਕੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਰਬਤ ਦੇ ਭਲੇ ਲਈ ਕੀਤੀ ਅਰਦਾਸ

written by Lajwinder kaur | August 26, 2021

ਪੰਜਾਬੀ ਗਾਇਕ ਮਾਸ਼ਾ ਅਲੀ ( Masha Ali) ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਕਈ ਹੋਰ ਪੰਜਾਬੀ ਗਾਇਕਾਂ, ਫਿਰੋਜ ਖ਼ਾਨ, ਸਰਦਾਰ ਅਲੀ, ਕਮਲ ਖ਼ਾਨ ਤੇ ਕਈ ਹੋਰ ਕਲਾਕਾਰ ਨਜ਼ਰ ਆ ਰਹੇ ਨੇ।

ਹੋਰ ਪੜ੍ਹੋ : ਅਨੁਪਮ ਖੇਰ ਨੇ 36ਵੀਂ ਵਿਆਹ ਦੀ ਵਰ੍ਹੇਗੰਢ ‘ਤੇ ਕਿਰਨ ਖੇਰ ਲਈ ਪਾਈ ਇਮੋਸ਼ਨਲ ਪੋਸਟ, ਇਸ ਤਰ੍ਹਾਂ ਸ਼ੁਰੂ ਹੋਈ ਸੀ ਦੋਵਾਂ ਦੀ ਪ੍ਰੇਮ ਕਹਾਣੀ

inside image of firoz khan at golden temple-min Image Source: Instagram

ਇਨ੍ਹਾਂ ਸਾਰੇ ਹੀ ਗਾਇਕਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib)‘ਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ । ਦੱਸ ਦਈਏ ਸੱਚਖੰਡ ਦਰਬਾਰ ਸਾਹਿਬ ਵੱਡੀ ਗਿਣਤੀ ‘ਚ ਲੋਕ ਨਤਮਸਤਕ ਹੁੰਦੇ ਨੇ। ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ‘ਚ ਸ਼ਰਧਾਲੂ ਇੱਥੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਤੇ ਆਸ਼ੀਰਵਾਦ ਲੈਂਦੇ ਨੇ। ਦੱਸ ਦਈਏ ਇਹ ਸਾਰੇ ਹੀ ਗਾਇਕ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ। ਇਹ ਸਾਰੇ ਹੀ ਗਾਇਕੀ ਲੰਬੇ ਅਰਸੇ ਤੋਂ ਆਪਣੇ ਗੀਤਾਂ ਦੇ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨੇ।

inside image firoz khan-min Image Source: Instagram

ਹੋਰ ਪੜ੍ਹੋ : ‘VIBE’ ਗੀਤ ਦਿਲਜੀਤ ਦੋਸਾਂਝ ਨੂੰ ਮਜ਼ਬੂਰ ਕਰ ਰਿਹਾ ਹੈ ਭੰਗੜੇ ਪਾਉਣ ਲਈ, ਤਾਂ ਹੀ ਕਾਰ ਤੋਂ ਲੈ ਕੇ ਸ਼ੂਟਿੰਗ ਤੱਕ ਦੋਸਾਂਝਾ ਵਾਲਾ ਪਾ ਰਿਹਾ ਹੈ ਭੰਗੜਾ, ਦੇਖੋ ਵੀਡੀਓ

ਜੇ ਗੱਲ ਕਰੀਏ ਗਾਇਕ ਮਸ਼ਾ ਅਲੀ () ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਆਪਣੀ ਸਾਫ-ਸੁਥਰੀ ਗਾਇਕੀ ਦੇ ਨਾਲ ਹਰ ਇੱਕ ਦੇ ਦਿਲ ਚ ਖ਼ਾਸ ਜਗ੍ਹਾ ਬਣਾਈ ਹੈ। ਇਸ ਤੋਂ ਇਲਾਵਾ ਉਹ ਸਮੇਂ-ਸਮੇਂ 'ਤੇ ਧਾਰਮਿਕ ਗੀਤਾਂ ਦੇ ਨਾਲ ਵੀ ਦਰਸ਼ਕਾਂ ਦੇ ਰੁਬਰੂ ਹੁੰਦੇ ਰਹਿੰਦੇ ਨੇ।

 

View this post on Instagram

 

A post shared by Masha Ali (@mashaalimusic)

0 Comments
0

You may also like