ਮਾਸ਼ਾ ਅਲੀ ਦੇ ਗੀਤ ‘ਖੰਜਰ 2’ ਤੋਂ ਉੱਠਿਆ ਪਰਦਾ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | July 22, 2019

ਇੰਤਜ਼ਾਰ ਦੀਆਂ ਖੜੀਆਂ ਖਤਮ ਹੋਈਆਂ ਮਾਸ਼ਾ ਅਲੀ ਦਾ ਗਾਣਾ ‘ਖੰਜਰ 2’ ਰਿਲੀਜ਼ ਹੋ ਚੁੱਕਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਲੈ ਕੇ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ‘ਖੰਜਰ’ ਦੇ ਅੱਠ ਸਾਲਾਂ ਦੇ ਲੰਮੇ ਸਮੇਂ ਤੋਂ ਬਾਅਦ ‘ਖੰਜਰ 2’ ਗੀਤ ਆਇਆ ਹੈ। ਇਸ ਗੀਤ ਨੂੰ ਮਾਸ਼ਾ ਅਲੀ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਸੈਡ ਸੌਂਗ ਜੌਨਰ ਦਾ ਹੈ। ਹੋਰ ਵੇਖੋ:‘ਚੱਲ ਮੇਰਾ ਪੁੱਤ’ ਦਾ ਪਹਿਲਾ ਗੀਤ ‘ਬੱਦਲਾਂ ਦੇ ਕਾਲਜੇ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ ਦੱਸ ਦਈਏ ਸਾਲ 2011 ‘ਚ ਮਾਸ਼ਾ ਅਲੀ ਦਾ ਖੰਜਰ ਗਾਣਾ ਆਇਆ ਸੀ, ਜਿਹੜਾ ਸੁਪਰ ਡੁਪਰ ਹਿੱਟ ਸਾਬਿਤ ਰਿਹਾ ਸੀ। ਖੰਜਰ 2  ਗੀਤ ਦੇ ਬੋਲ ਨਾਮੀ ਗੀਤਕਾਰ ਅਮਨ ਬੜਵਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਕਾਕਾ ਫ਼ਿਲਮਸ ਵੱਲੋਂ ਗਾਣੇ ਦੀ ਵੀਡੀਓ ਨੂੰ ਬਹੁਤ ਖ਼ੂਬਸੂਰਤ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਮਾਸ਼ਾ ਅਲੀ ਨੇ ਕੀਤੀ ਹੈ। ਗੀਤ ਚ ਪਿਆਰ ਚ ਧੋਖੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ਤੇ ਨਾਲ ਹੀ ਇਸ ਗੀਤ ਨੂੰ ਟੀ ਸੀਰੀਜ਼ ਯੂਟਿਊਬ ਚੈਨਲ ਉੱਤੇ ਵੀ ਦੇਖਿਆ ਜਾ ਸਕਦਾ ਹੈ। ਇਸ ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਤੇ ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।  

0 Comments
0

You may also like