ਫ਼ਿਲਮ ਕੇਸਰੀ ਦੇ ਸੈੱਟ ਤੇ ਲੱਗੀ ਅੱਗ, ਬਾਲ ਬਾਲ ਬਚੇ ਅਕਸ਼ੇ ਕੁਮਾਰ

Written by  Gourav Kochhar   |  April 25th 2018 08:09 AM  |  Updated: April 25th 2018 08:09 AM

ਫ਼ਿਲਮ ਕੇਸਰੀ ਦੇ ਸੈੱਟ ਤੇ ਲੱਗੀ ਅੱਗ, ਬਾਲ ਬਾਲ ਬਚੇ ਅਕਸ਼ੇ ਕੁਮਾਰ

ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ Akshay Kumar ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਕੇਸਰੀ Kesari’ ਨਾਲ ਆ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਜ਼ੋਰਾਂ ਨਾਲ ਚੱਲ ਰਹੀ ਹੈ। ਕੁਝ ਸਮਾਂ ਪਹਿਲਾਂ ਖ਼ਬਰ ਆਈ ਹੈ ਕਿ ਫ਼ਿਲਮ ਦੇ ਸੈੱਟ ‘ਤੇ ਅੱਗ ਲੱਗ ਗਈ। ਪਤਾ ਲੱਗਾ ਹੈ ਕਿ ਜਿਸ ਸਮੇਂ ਸੈੱਟ ‘ਤੇ ਅੱਗ ਲੱਗੀ ਅੱਕੀ ਉੱਥੇ ਨਹੀਂ ਸੀ। ਉਹ ਫ਼ਿਲਮ ਦਾ ਸ਼ੂਟ ਖ਼ਤਮ ਕਰਕੇ ਆਪਣੇ ਘਰ ਜਾ ਚੁੱਕੇ ਸੀ।

ਫ਼ਿਲਮ ਦੀ ਸ਼ੂਟਿੰਗ ਇਸ ਸਮੇਂ ਮੁੰਬਈ ਦੇ ਵਈ ‘ਚ ਹੋ ਰਹੀ ਹੈ। ਹਾਦਸੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਤਾਂ ਖ਼ਬਰ ਨਹੀਂ ਪਰ ਸੈੱਟ ਨੂੰ ਕਾਫੀ ਨੁਕਸਾਨ ਹੋਇਆ ਹੈ। ਜਦੋਂ ਅੱਗ ਲੱਗੀ ਸੈੱਟ ‘ਤੇ ਲੜਾਈ ਦਾ ਸੀਕਵੈਂਸ ਸ਼ੂਟ ਕੀਤਾ ਜਾ ਰਿਹਾ ਸੀ।

kesari- akshay kumar

ਸੂਤਰਾਂ ਮੁਤਾਬਕ ਸੈੱਟ ‘ਤੇ ਅੱਗ ਕਿਸੇ ਬਲਾਸਟ ਕਰਕੇ ਲੱਗੀ ਹੈ, ਪਰ ਬਲਾਸਟ ਕਿਵੇਂ ਹੋਇਆ ਇਹ ਨਹੀਂ ਪਤਾ। ਅਜੇ ਇਸ ਸੈੱਟ ‘ਤੇ 10 ਦਿਨ ਦਾ ਸ਼ੂਟ ਬਾਕੀ ਸੀ। ਇਸ ਤੋਂ ਪਹਿਲਾਂ ਵੀ ਵਈ ‘ਚ ਕਈ ਹੋਰ ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ।

ਫ਼ਿਲਮ ‘ਕੇਸਰੀ Kesari’ ਦਾ ਪੋਸਟਰ ਕਾਫੀ ਸਮਾਂ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ। ਪੋਸਟਰ ‘ਚ ਅਕਸ਼ੇ Akshay Kumar ਸਿੱਖ ਦੀ ਲੁੱਕ ‘ਚ ਨਜ਼ਰ ਆ ਰਹੇ ਹਨ। ਫ਼ਿਲਮ ਦਾ ਡਾਇਰੈਕਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ ਜਦੋਂਕਿ ਇਸ ‘ਚ ਅੱਕੀ ਦੇ ਨਾਲ ਪਰੀਨੀਤੀ ਚੋਪੜਾ Parineeti Chopra ਨਜ਼ਰ ਆਵੇਗੀ। ਫ਼ਿਲਮ ਅਗਲੇ ਸਾਲ 22 ਮਾਰਚ ਨੂੰ ਰਿਲੀਜ਼ ਹੋਵੇਗੀ।

kesari- akshay kumar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network