ਮਾਸਟਰ ਸਲੀਮ ਦੀ ਰਗ ਰਗ 'ਚ ਵੱਸਿਆ ਹੈ ਸੰਗੀਤ, ਆਸਟ੍ਰੇਲੀਆ ਸ਼ੋਅ ਦੌਰਾਨ ਕਰਵਾਈ ਧਨ ਧਨ, ਦੇਖੋ ਵੀਡੀਓ

Written by  Aaseen Khan   |  August 21st 2019 10:32 AM  |  Updated: August 21st 2019 10:32 AM

ਮਾਸਟਰ ਸਲੀਮ ਦੀ ਰਗ ਰਗ 'ਚ ਵੱਸਿਆ ਹੈ ਸੰਗੀਤ, ਆਸਟ੍ਰੇਲੀਆ ਸ਼ੋਅ ਦੌਰਾਨ ਕਰਵਾਈ ਧਨ ਧਨ, ਦੇਖੋ ਵੀਡੀਓ

ਮਾਸਟਰ ਸਲੀਮ ਸੰਗੀਤ ਤੇ ਗਾਇਕੀ ਦੇ ਮਾਸਟਰ ਮੰਨੇ ਜਾਂਦੇ ਹਨ, ਜਿਸ ਦਾ ਸਬੂਤ ਦਿੰਦਾ ਹੈ ਉਹਨਾਂ ਵੱਲੋਂ ਆਸਟ੍ਰੇਲੀਆ ਸ਼ੋਅ ਦਾ ਸਾਂਝਾ ਕੀਤਾ ਇਹ ਵੀਡੀਓ। ਮਾਸਟਰ ਸਲੀਮ ਅੱਜ ਕੱਲ੍ਹ ਆਪਣੇ ਆਸਟ੍ਰੇਲੀਆ ਟੂਰ 'ਤੇ ਦਰਸ਼ਕਾਂ ਨੂੰ ਸੰਗੀਤ ਨਾਲ ਮੋਹਿਤ ਕਰ ਰਹੇ ਹਨ। ਅਕਸਰ ਸਟੇਜ ਤੋਂ ਆਪਣੀਆਂ ਕਹੀਆਂ ਗੱਲਾਂ ਦੇ ਕਾਰਨ ਸੁਰਖ਼ੀਆਂ 'ਚ ਰਹਿਣ ਵਾਲੇ ਮਾਸਟਰ ਸਲੀਮ ਦਾ ਇਹ ਤਾਜ਼ਾ ਵੀਡੀਓ ਕਾਫੀ ਸ਼ਾਨਦਾਰ ਹੈ ਜਿਸ 'ਚ ਉਹ ਇੱਕ ਮਿਊਜ਼ਿਕ ਇੰਸਟਰੂਮੈਂਟ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

Music is my life

A post shared by master Saleem (@mastersaleem786official) on

ਇਸ 'ਚ ਉਹ ਆਪਣੇ ਸੰਗੀਤਕ ਸਾਥੀਆਂ ਦੀ ਤਾਲ ਦੇ ਨਾਲ ਤਾਲ ਮਿਲਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਹ ਹੀ ਨਹੀਂ ਸਗੋਂ ਮਾਸਟਰ ਸਲੀਮ ਹੋਰ ਵੀ ਕਈ ਸੰਗੀਤਕ ਸਾਜ਼ ਗਾਇਕੀ ਦੇ ਨਾਲ ਨਾਲ ਵਜਾਉਣ 'ਚ ਮਾਹਿਰ ਹਨ, ਜਿੰਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਹੋਰ ਵੇਖੋ : ਰੂਹਾਂ 'ਚ ਸਮੋਇਆ ਸੱਚੀ ਪ੍ਰੀਤ ਦਾ ਗੀਤ ਲੈ ਕੇ ਆ ਚੁੱਕੇ ਨੇ ਹਰਭਜਨ ਸ਼ੇਰਾ, ਦੇਖੋ ਵੀਡੀਓ

ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਖੂਬਸੂਰਤ ਅਤੇ ਚੰਗੇ ਗਾਣੇ ਦੇਣ ਵਾਲੇ ਮਾਸਟਰ ਸਲੀਮ ਨੈਸ਼ਨਲ ਅਤੇ ਰੀਜਨਲ ਸਿੰਗਇੰਗ ਰਿਐਲਿਟੀ ਸ਼ੋਅਜ਼ ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਮਾਸਟਰ ਸਲੀਮ ਵੱਲੋਂ ਗਾਏ ਗੀਤਾਂ ਦੀ ਗੱਲ ਕਰੀਏ ਤਾਂ ਉਹ ਪੀਰ, ਸਾਰਾ ਸਾਰਾ ਦਿਨ, ਤੂੰ ਬਦਲੀ ਆਦਿ ਵਰਗੇ ਕਈ ਗਾਣੇ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network