ਬਚਪਨ ਵਿੱਚ ਮਾਸਟਰ ਸਲੀਮ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ’ਤੇ ਗਾਇਆ ਗੀਤ ਤੁਹਾਨੂੰ ਵੀ ਕਰ ਦੇਵੇਗਾ ਭਾਵੁਕ …!

written by Rupinder Kaler | April 24, 2020

ਮਾਸਟਰ ਸਲੀਮ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਗਾਇਕ ਹਨ, ਜਿਹੜੇ ਬਚਪਣ ਵਿੱਚ ਹੀ ਸੁਰਾਂ ਨਾਲ ਖੇਡਣ ਲੱਗ ਗਏ ਸਨ ਸ਼ਾਇਦ ਇਸੇ ਲਈ ਉਹਨਾਂ ਦੇ ਨਾਂਅ ਅੱਗੇ ਮਾਸਟਰ ਲੱਗਦਾ ਹੈ । ਬਚਪਨ ਵਿੱਚ ਹੀ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦੇ ਦਿੱਤੇ ਸਨ । ਪਰ ਇੱਥੇ ਅਸੀਂ ਉਸ ਗਾਣੇ ਦੀ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਉਹਨਾਂ ਨੇ ਤਬਾਹੀ ਫ਼ਿਲਮ ਵਿੱਚ ਗਾਇਆ ਸੀ ।

ਮਾਸਟਰ ਸਲੀਮ ਤੇ ਮਾਸਟਰ ਖ਼ਾਨ ਦਾ ਇਹ ਗਾਣਾ ਨਾ ਸਿਰਫ ਹਰ ਇੱਕ ਨੂੰ ਭਾਵੁਕ ਕਰਦਾ ਹੈ ਬਲਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੱਜਦਾ ਕਰਦਾ ਹੈ । ਇਸ ਗਾਣੇ ਵਿੱਚ ਮਾਸਟਰ ਸਲੀਮ ਤੇ ਮਾਸਟਰ ਖ਼ਾਨ ਨੂੰ ਫੀਚਰ ਕੀਤਾ ਗਿਆ ਸੀ ਤੇ ਇਸੇ ਗਾਣੇ ਦੀ ਵੀਡੀਓ ਵਿੱਚ ਉਹਨਾਂ ਦੇ ਪਿਤਾ ਪੂਰਨ ਸ਼ਾਹ ਕੋਟੀ ਹਾਰਮੋਨੀਅਮ ’ਤੇ ਦਿਖਾਈ ਦੇ ਰਹੇ ਹਨ । ਇਹ ਗਾਣਾ ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ ।

‘ਤਬਾਹੀ’ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਲੀਡ ਰੋਲ ਵਿੱਚ ਵਿਸ਼ਾਲ ਸਿੰਘ ਤੇ ਰਵਿੰਦਰ ਮਾਨ ਨਜ਼ਰ ਆਏ ਸਨ । ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਭਗਵੰਤ ਮਾਨ, ਅਨਿਲ ਸ਼ਰਮਾ, ਸੁਰਿੰਦਰ ਛਿੰਦਾ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰ ਸਨ ।

0 Comments
0

You may also like