ਮਾਸਟਰ ਸਲੀਮ ਦੀ ਸਟੇਜ ਵਾਲੀ ਨਵੀਂ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਛੇੜੇ ਚਰਚੇ

written by Rupinder Kaler | September 16, 2019

ਸੋਸ਼ਲ ਮੀਡੀਆ ’ਤੇ ਏਨੀਂ ਦਿਨੀਂ ਗਾਇਕ ਮਾਸਟਰ ਸਲੀਮ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਹ ਵੀਡੀਓ ਹਰ ਇੱਕ ਨੂੰ ਭਾਵੁਕ ਕਰ ਰਹੀ ਹੈ । ਦਰਅਸਲ ਇਹ ਵੀਡੀਓ ਉਹਨਾਂ ਦੇ ਕਿਸੇ ਸ਼ੋਅ ਦੀ ਹੈ । ਇਸ ਵੀਡੀਓ ਵਿੱਚ ਮਾਸਟਰ ਸਲੀਮ ਆਪਣੇ ਇੱਕ ਪ੍ਰਸ਼ੰਸਕ ਦੀ ਆਰਥਿਕ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ੋਅ ਵਿੱਚ ਜਿੰਨੇ ਵੀ ਮਾਸਟਰ ਸਲੀਮ ਨੂੰ ਪੈਸੇ ਇੱਕਠੇ ਹੁੰਦੇ ਹਨ ਉਹ ਆਪਣੀ ਪ੍ਰਸ਼ੰਸਕ ਦੀ ਝੋਲੀ ਵਿੱਚ ਪਾ ਦਿੰਦੇ ਹਨ ।

https://www.instagram.com/p/B1ZCiliBfH3/

ਮਾਸਟਰ ਸਲੀਮ ਕਹਿੰਦੇ ਹਨ ਕਿ ਇਹ ਸਾਡੀ ਭੈਣ ਹੈ ਤੇ ਇਸ ਭੈਣ ਨੂੰ ਇਲਾਜ਼ ਲਈ ਜਿੰਨੇ ਵੀ ਪੈਸੇ ਦੀ ਜ਼ਰੂਰਤ ਹੋਵੇਗੀ ਉਹ ਦੇਣਗੇ । ਇਸ ਦੇ ਨਾਲ ਹੀ ਉਹ ਆਪਣੇ ਸ਼ੋਅ ਨੂੰ ਮੁੜ ਸ਼ੁਰੂ ਕਰ ਦਿੰਦੇ ਹਨ ।

https://www.instagram.com/p/B2dRsNElQuH/

ਗਾਇਕ ਮਾਸਟਰ ਸਲੀਮ ਦਾ ਇਹ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਉਹਨਾਂ ਦੇ ਪ੍ਰਸ਼ੰਸਕ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ ।

ਮਾਸਟਰ ਸਲੀਮ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਗਾਣੇ ਹਰ ਇੱਕ ਦੇ ਦਿਲ ਨੂੰ ਸਕੂਨ ਦਿੰਦੇ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਪੀਟੀਸੀ ਸਟੂਡੀਓ ਤੇ ਗਾਣਾ ਰਿਲੀਜ਼ ਹੋਇਆ ਹੈ । ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

0 Comments
0

You may also like