Advertisment

ਮਾਸਟਰ ਸਲੀਮ ਦੀ ਸਟੇਜ ਵਾਲੀ ਨਵੀਂ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਛੇੜੇ ਚਰਚੇ

author-image
By Rupinder Kaler
New Update
ਮਾਸਟਰ ਸਲੀਮ ਦੀ ਸਟੇਜ ਵਾਲੀ ਨਵੀਂ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਛੇੜੇ ਚਰਚੇ
Advertisment
ਸੋਸ਼ਲ ਮੀਡੀਆ ’ਤੇ ਏਨੀਂ ਦਿਨੀਂ ਗਾਇਕ ਮਾਸਟਰ ਸਲੀਮ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਹ ਵੀਡੀਓ ਹਰ ਇੱਕ ਨੂੰ ਭਾਵੁਕ ਕਰ ਰਹੀ ਹੈ । ਦਰਅਸਲ ਇਹ ਵੀਡੀਓ ਉਹਨਾਂ ਦੇ ਕਿਸੇ ਸ਼ੋਅ ਦੀ ਹੈ । ਇਸ ਵੀਡੀਓ ਵਿੱਚ ਮਾਸਟਰ ਸਲੀਮ ਆਪਣੇ ਇੱਕ ਪ੍ਰਸ਼ੰਸਕ ਦੀ ਆਰਥਿਕ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ੋਅ ਵਿੱਚ ਜਿੰਨੇ ਵੀ ਮਾਸਟਰ ਸਲੀਮ ਨੂੰ ਪੈਸੇ ਇੱਕਠੇ ਹੁੰਦੇ ਹਨ ਉਹ ਆਪਣੀ ਪ੍ਰਸ਼ੰਸਕ ਦੀ ਝੋਲੀ ਵਿੱਚ ਪਾ ਦਿੰਦੇ ਹਨ । https://www.instagram.com/p/B1ZCiliBfH3/ ਮਾਸਟਰ ਸਲੀਮ ਕਹਿੰਦੇ ਹਨ ਕਿ ਇਹ ਸਾਡੀ ਭੈਣ ਹੈ ਤੇ ਇਸ ਭੈਣ ਨੂੰ ਇਲਾਜ਼ ਲਈ ਜਿੰਨੇ ਵੀ ਪੈਸੇ ਦੀ ਜ਼ਰੂਰਤ ਹੋਵੇਗੀ ਉਹ ਦੇਣਗੇ । ਇਸ ਦੇ ਨਾਲ ਹੀ ਉਹ ਆਪਣੇ ਸ਼ੋਅ ਨੂੰ ਮੁੜ ਸ਼ੁਰੂ ਕਰ ਦਿੰਦੇ ਹਨ । https://www.instagram.com/p/B2dRsNElQuH/ ਗਾਇਕ ਮਾਸਟਰ ਸਲੀਮ ਦਾ ਇਹ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਉਹਨਾਂ ਦੇ ਪ੍ਰਸ਼ੰਸਕ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ । ਮਾਸਟਰ ਸਲੀਮ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਗਾਣੇ ਹਰ ਇੱਕ ਦੇ ਦਿਲ ਨੂੰ ਸਕੂਨ ਦਿੰਦੇ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਪੀਟੀਸੀ ਸਟੂਡੀਓ ਤੇ ਗਾਣਾ ਰਿਲੀਜ਼ ਹੋਇਆ ਹੈ । ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment