ਰੂਹਾਨੀਅਤ ਨਾਲ ਜੋੜਦਾ ਹੈ ਮਾਸਟਰ ਸਲੀਮ ਦਾ ਨਵਾਂ ਗੀਤ 'ਮਸਤ ਕਲੰਦਰ'

Written by  Shaminder   |  April 26th 2019 04:26 PM  |  Updated: April 26th 2019 05:16 PM

ਰੂਹਾਨੀਅਤ ਨਾਲ ਜੋੜਦਾ ਹੈ ਮਾਸਟਰ ਸਲੀਮ ਦਾ ਨਵਾਂ ਗੀਤ 'ਮਸਤ ਕਲੰਦਰ'

ਪੀਟੀਸੀ ਸਟੂਡੀਓ ਪੇਸ਼ ਕਰਦੇ ਹਨ ਮਾਸਟਰ ਸਲੀਮ ਦਾ ਨਵਾਂ ਗੀਤ 'ਮਸਤ ਕਲੰਦਰ' । ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤ ਅਵਾਜ਼ ਨਾਲ ਸ਼ਿੰਗਾਰਿਆ ਹੈ ਮਾਸਟਰ ਸਲੀਮ ਨੇ ਅਤੇ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ । ਇਸ ਗੀਤ 'ਚ ਮਾਸਟਰ ਸਲੀਮ ਨੇ ਰੂਹਾਨੀਅਤ ਦੀ ਗੱਲ ਕੀਤੀ ਹੈ ।

ਹੋਰ ਵੇਖੋ :ਸੁਖਜਿੰਦਰ ਯਮਲਾ ਦਾ ਨਵਾਂ ਗੀਤ ਪੀਟੀਸੀ ਸਟੂਡੀਓ ਵੱਲੋਂ ਕੀਤਾ ਗਿਆ ਰਿਲੀਜ਼

https://www.youtube.com/watch?v=aLIQInPb4xQ

ਪੀਟੀਸੀ ਸਟੂਡੀਓ ਅਤੇ ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤੇ ਗਏ ਇਸ ਗੀਤ 'ਚ ਉਨ੍ਹਾਂ ਨੇ ਇਸ਼ਕ ਹਕੀਕੀ ਦੀ ਗੱਲ ਕਰਦਿਆਂ ਦੱਸਿਆ ਹੈ ਕਿ ਉਹ ਪ੍ਰਮਾਤਮਾ ਹਰ ਸਾਹ 'ਚ ਮੌਜੂਦ ਹੈ ਅਤੇ ਚਾਰ ਚਿਰਾਗ ਹਮੇਸ਼ਾ ਬਲਦੇ ਨੇ ਅਤੇ ਪੰਜਵਾਂ ਉਹ ਬਾਲਣ ਆਏ ਨੇ ਅਤੇ ਮੇਰੀ ਪੱਤ ਭਾਵ ਉਨ੍ਹਾਂ ਦਾ ਪ੍ਰਮਾਤਮਾ ਉਨ੍ਹਾਂ ਦੀ ਇੱਜ਼ਤ ਰੱਖੇ।ਪੀਟੀਸੀ ਸਟੂਡੀਓ ਵੱਲੋਂ ਲਗਾਤਾਰ ਗੀਤ ਕੱਢੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੀਟੀਸੀ ਸਟੂਡੀਓ ਦੇ ਇਸ ਗੀਤ ਨੂੰ ਤੁਸੀਂ ਪੀਟੀਸੀ ਰਿਕਾਰਡਸ 'ਤੇ ਸੁਣ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network