
ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਜਿੱਥੇ ਪੰਜਾਬ ਦੇ ਲੋਕ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ਰਧਾਂਜਲੀ ਦੇ ਰਹੇ ਹਨ, ਉੱਥੇ ਹੀ ਉੱਘੇ ਗਾਇਕ ਮਾਸਟਰ ਸਲੀਮ ਨੇ ਅੰਮ੍ਰਿਤਸਰ ਦੇ ਇੱਕ ਜਗਰਾਤੇ ਵਿੱਚ ਮਰਹੂਮ ਗਾਇਕ ਦਾ '295' ਗੀਤ ਗਾਇਆ ਅਤੇ ਲੋਕਾਂ ਨੂੰ ਮੂਸੇਵਾਲਾ ਨੂੰ ਯਾਦ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੂੰ ਦਿਲਾਂ ਵਿੱਚ ਜਿੰਦਾ ਰੱਖਣ ਦੀ ਗੱਲ ਆਖੀ।
ਦੱਸ ਦਈਏ ਕਿ ਮਾਸਟਰ ਸਲੀਮ ਅੰਮ੍ਰਿਤਸਰ ਵਿਖੇ ਇੱਕ ਜਗਰਾਤੇ ਵਿੱਚ ਪਹੁੰਚੇ ਸੀ। ਇਸ ਦੌਰਾਨ ਜਗਰਾਤੇ ਵਿੱਚ ਭਾਰੀ ਭੀੜ ਇਕੱਠੀ ਹੋਈ। ਜਿਵੇਂ ਹੀ ਰਾਤ ਨੂੰ 12 ਵਜੇ ਅਤੇ 11 ਜੂਨ ਦਾ ਦਿਨ ਸ਼ੁਰੂ ਹੋਇਆ ਉਵੇਂ ਹੀ ਮਾਸਟਰ ਸਲੀਮ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਜਨਮਦਿਨ ਦੀ ਸ਼ੁਰੂਆਤ ਜਿੱਥੇ ਮਾਸਟਰ ਸਲੀਮ ਨੇ ਮਰਹੂਮ ਗਾਇਕ ਦਾ ਗੀਤ ‘295’ ਗਾ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ, ਮਾਸਟਰ ਸਲੀਮ ਨੇ ਕੈਪਸ਼ਨ ਦਿੱਤਾ: "ਲਵ ਯੂ @sidhu_moosewala ਤੁਹਾਨੂੰ ਬਹੁਤ ਯਾਦ ਕਰਦੇ ਹਾਂ ਛੋਟੇ ਵੀਰ 🙏😭#sidhumoosewala #insta।" ਮਾਸਟਰ ਸਲੀਮ ਨੇ ਜਗਰਾਤੇ ਵਿੱਚ ਮਰਹੂਮ ਗਾਇਕ ਦਾ '295' ਗੀਤ ਗਾਇਆ ਅਤੇ ਲੋਕਾਂ ਨੂੰ ਮੂਸੇਵਾਲਾ ਨੂੰ ਯਾਦ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੂੰ ਦਿਲਾਂ ਵਿੱਚ ਜਿੰਦਾ ਰੱਖਣ ਦੀ ਗੱਲ ਆਖੀ।
ਵੀਡੀਓ ਦੇ ਅਪਲੋਡ ਹੋਣ ਤੋਂ ਤੁਰੰਤ ਬਾਅਦ, ਲੋਕ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਮਾਸਟਰ ਸਲੀਮ ਲਈ ਆਪਣੇ ਪਿਆਰ ਨੂੰ ਸਾਂਝਾ ਕਰਨ ਲਈ ਕਮੈਂਟ ਕਰਨ ਲੱਗ ਗਏ।
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ਕਿਉਂਕਿ ਦੁਨੀਆ ਭਰ ਦੇ ਲੋਕ ਮਾਨਸਾ ਦੇ ਪਿੰਡ ਜਵਾਹਰਕੇ 'ਚ 29 ਮਈ ਨੂੰ ਗੋਲੀ ਮਾਰ ਕੇ ਮਾਰੇ ਗਏ ਮਰਹੂਮ ਪੰਜਾਬੀ ਗਾਇਕ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਮਾਸਟਰ ਸਲੀਮ ਤੋਂ ਇਲਾਵਾ ਗਿੱਪੀ ਗਰੇਵਾਲ, ਅਫਸਾਨਾ ਖਾਨ, ਅੰਮ੍ਰਿਤ ਮਾਨ, ਸੋਨਮ ਬਾਜਵਾ ਅਤੇ ਐਮੀ ਵਿਰਕ ਵਰਗੀਆਂ ਮਸ਼ਹੂਰ ਹਸਤੀਆਂ ਨੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਭੇਟ ਕੀਤੀ।
ਹੋਰ ਪੜ੍ਹੋ: ਅੰਮ੍ਰਿਤਸਰ ਦੇ ਟੁੱਥਪਿਕ ਆਰਟਿਸਟ ਨੇ ਸਿੱਧੂ ਮੂਸੇਵਾਲਾ ਨੂੰ ਵਿਲੱਖਣ ਤਰੀਕੇ ਨਾਲ ਦਿੱਤੀ ਸ਼ਰਧਾਂਜਲੀ
ਗਿੱਪੀ ਗਰੇਵਾਲ ਨੇ ਆਪਣੇ ਪ੍ਰਸ਼ੰਸਕਾਂ ਅਤੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਉਸ ਨੂੰ ਜ਼ਿੰਦਾ ਰੱਖਣ ਲਈ ਕਿਹਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਲ ਵਿੱਚ ਘੱਟੋ ਘੱਟ 2-4 ਵਾਰ ਮਰਹੂਮ ਗਾਇਕ ਦੇ ਪਰਿਵਾਰ ਨੂੰ ਮਿਲਣ ਆਉਂਦੇ ਰਹਿਣ ਕਿਉਂਕਿ "ਅਸੀਂ ਉਨ੍ਹਾਂ ਲਈ ਸਿੱਧੂ ਬਣ ਜਾਵਾਂਗੇ"।
View this post on Instagram