ਸੋਸ਼ਲ ਮੀਡੀਆ ਤੇ ਬੇ ਵਜ੍ਹਾ ਬੋਲਣ ਵਾਲਿਆਂ ਨੂੰ ਮਾਸਟਰ ਸਲੀਮ ਨੇ ਆਪਣੇ ਤਰੀਕੇ ਨਾਲ ਕਰਵਾਇਆ ਚੁੱਪ,ਵੀਡੀਓ ਕੀਤੀ ਸ਼ੇਅਰ

written by Rupinder Kaler | March 10, 2021

ਸੋਸ਼ਲ ਮੀਡੀਆ ਤੇ ਕੋਈ ਵੀ ਕਿਸੇ ਨੂੰ ਵੀ ਟਰੋਲ ਕਰਨ ਲੱਗ ਜਾਂਦਾ ਹੈ । ਹਾਲ ਹੀ ਵਿੱਚ ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਕੁਝ ਲੋਕਾਂ ਨੇ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ । ਦਰਅਸਲ ਮਾਸਟਰ ਸਲੀਮ ਨੇ ਸਰਦੂਲ ਸਿਕੰਦਰ ਦੀ ਅੰਤਿਮ ਅਰਦਾਸ ਤੋਂ ਬਾਅਦ ਗਾਇਕ ਮੀਕਾ ਸਿੰਘ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ । ਇਸ ਤਸਵੀਰ ਨੂੰ ਦੇਖ ਕੇ ਕੁਝ ਲੋਕਾਂ ਨੇ ਮਾਸਟਰ ਸਲੀਮ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ।

image from master saleem 's instagram

ਹੋਰ ਪੜ੍ਹੋ :

ਕਰਮਜੀਤ ਅਨਮੋਲ ਨੇ ਨਵੀਂ ਫ਼ਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

master saleem image from master saleem 's instagram

ਪਰ ਮਾਸਟਰ ਸਲੀਮ ਨੇ ਮੌਕਾ ਸੰਭਾਲਦੇ ਹੋਏ ਟਰੋਲ ਕਰਨ ਵਾਲਿਆਂ ਨੂੰ ਆਪਣੇ ਹੀ ਤਰੀਕੇ ਨਾਲ ਜਵਾਬ ਦਿੱਤਾ, ਤੇ ਸੋਸ਼ਲ ਮੀਡੀਆ ਤੇ ਬੇ ਵਜ੍ਹਾ ਬੋਲਣ ਵਾਲਿਆਂ ਨੂੰ ਚੁੱਪ ਕਰਵਾ ਦਿੱਤਾ ।ਮਾਸਟਰ ਸਲੀਮ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਲਾਈਵ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ 'ਚ ਉਨ੍ਹਾਂ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਿਹਾ ਕਿ ਤੁਸੀਂ ਆਪਣੀ ਸਲਾਹ ਆਪਣੇ ਆਪ ਤੱਕ ਰੱਖੋ।

master saleem image from master saleem 's instagram

ਸਰਦੂਲ ਸਾਹਿਬ ਦਾ ਘਾਟਾ ਸਾਨੂੰ ਪੁੱਛ ਕੇ ਦੇਖੋ ਕਿ ਅਸੀਂ ਕੀ ਗਵਾਇਆ ਹੈ। ਮੀਕਾ ਸਿੰਘ ਮੇਰਾ ਭਰਾ ਹੈ ਤਾਂ ਮੈਂ ਉਸ ਨਾਲ ਫੋਟੋ ਸ਼ੇਅਰ ਕੀਤੀ। ਇਸ ਲਈ ਨਹੀਂ ਸ਼ੇਅਰ ਕੀਤੀ ਕਿ ਉਹ ਬਾਲੀਵੁੱਡ ਤੋਂ ਹੈ।

ਮੈਨੂੰ ਕੋਈ ਨਾਟਕ ਕਰਨ ਦੀ ਲੋੜ ਨਹੀਂ। ਮੇਰੇ ਦਿਲ 'ਚ ਸਰਦੂਲ ਸਿਕੰਦਰ ਦੀ ਅਹਿਮੀਅਤ ਬਹੁਤ ਵੱਡੀ ਹੈ ਤੇ ਹਮੇਸ਼ਾ ਰਹੇਗੀ।0 Comments
0

You may also like