Advertisment

ਮਾਸਟਰ ਸਲੀਮ ਹੰਸ ਰਾਜ ਹੰਸ ਦੇ ਜਨਮਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਖ਼ਾਸ ਸੰਦੇਸ਼

author-image
By Lajwinder kaur
New Update
ਮਾਸਟਰ ਸਲੀਮ ਹੰਸ ਰਾਜ ਹੰਸ ਦੇ ਜਨਮਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਖ਼ਾਸ ਸੰਦੇਸ਼
Advertisment
ਪੰਜਾਬੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਦਿੱਗਜ ਗਾਇਕ ਹੰਸ ਰਾਜ ਹੰਸ ਦਾ ਅੱਜ ਯਾਨੀਕਿ 9 ਅਪ੍ਰੈਲ ਨੂੰ ਜਨਮਦਿਨ ਹੈ। ਜਿਸਦੇ ਚਲਦੇ ਸੋਸ਼ਲ ਮੀਡੀਆ ਉੱਤੇ ਸਭ ਉਨ੍ਹਾਂ ਨੂੰ ਮੁਬਾਰਕਾਂ ਦੇ ਰਹੇ ਹਨ। ਮਾਸਟਰ ਸਲੀਮ ਜਿਨ੍ਹਾਂ ਦਾ ਹੰਸ ਰਾਜ ਹੰਸ ਨਾਲ ਖ਼ਾਸ ਰਿਸ਼ਤਾ ਹੈ। ਉਹ ਹੰਸ ਰਾਜ ਹੰਸ ਨੂੰ ਆਪਣਾ ਵੀਰ ਅਤੇ ਗੁਰੂ ਮੰਨਦੇ ਹਨ। ਜਿਸਦੇ ਚਲਦੇ ਉਨ੍ਹਾਂ ਨੇ ਆਪਣੇ ਗੁਰੂ ਹੰਸ ਰਾਜ ਹੰਸ ਦੇ ਜਨਮਦਿਨ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਬਹੁਤ ਹੀ ਖ਼ਾਸ ਮੈਸਿਜ਼ ਸ਼ੇਅਰ ਕੀਤਾ ਹੈ।
View this post on Instagram
 

Happy birthday to you guru dev ji @navraj_hans @yuvrajhansofficial @hansrajhanshrh

A post shared by master Saleem (@mastersaleem786official) on

Advertisment
ਹੋਰ ਵੇਖੋ:ਸਸਪੈਂਸ-ਥ੍ਰੀਲਰ ਦੇ ਨਾਲ ਭਰਭੂਰ ਹੈ ਤਾਪਸੀ ਪੰਨੂ ਤੇ ਅਮਿਤਾਭ ਬੱਚਨ ਦੀ ਮੂਵੀ 'ਬਦਲਾ' ਦਾ ਟ੍ਰੇਲਰ ਕੈਪਸ਼ਨ ‘ਚ ਮਾਸਟਰ ਸਲੀਮ ਨੇ ਲਿਖਿਆ ਹੈ, ‘Happy birthday to you guru dev ji..’ ਨਾਲ ਹੀ ਉਨ੍ਹਾਂ ਨੇ ਹੰਸ ਰਾਜ ਹੰਸ, ਯੁਵਰਾਜ ਹੰਸ ਤੇ ਨਵਰਾਜ ਹੰਸ ਨੂੰ ਵੀ ਟੈਗ ਕੀਤਾ ਹੈ। ਹੰਸ ਰਾਜ ਹੰਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਬਾਲੀਵੁੱਡ ‘ਚ ਵੀ ਆਪਣੇ ਸ਼ਾਨਦਾਰ ਗੀਤ ਦਿੱਤੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ‘ਚ ਵੀ ਵੱਡੀ ਗਿਣਤੀ ‘ਚ ਉਹਨਾਂ ਦੇ ਫੈਨਜ਼ ਬੈਠੇ ਹਨ। ਹੰਸ ਰਾਜ ਹੰਸ ਨੂੰ ਭਾਰਤ ਸਰਕਾਰ ਵੱਲੋਂ ਪਦਮ-ਸ਼੍ਰੀ ਸਨਮਾਨ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਪੂਰੀ ਜ਼ਿੰਦਗੀ ਪੰਜਾਬੀ ਸੰਗੀਤ ਦੀ ਸੇਵਾ ਕਰਨ ਲਈ ਪੀਟੀਸੀ ਪੰਜਾਬੀ ਵੱਲੋਂ ਹੰਸ ਰਾਜ ਹੰਸ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਨਿਵਾਜਿਆ ਗਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment