ਸੰਗੀਤ ਦੇ ਮਾਮਲੇ 'ਚ ਮਾਸਟਰ ਸਲੀਮ ਤੋਂ ਵੀ ਦੋ ਕਦਮ ਅੱਗੇ ਹੈ ਉਸ ਦਾ ਭਰਾ ਕਾਲੂ ਸ਼ਾਹਕੋਟੀ 

written by Rupinder Kaler | May 06, 2019

ਪੰਜਾਬ ਦਾ ਸ਼ਾਹਕੋਟ ਉਹ ਜਰਖੇਜ਼ ਧਰਤੀ ਹੈ ਜਿਹੜੀ ਨਾਂ ਸਿਰਫ ਉਪਜਾਉ ਮਿੱਟੀ ਲਈ ਜਾਣੀ ਜਾਂਦੀ ਹੈ ਬਲਕਿ ਇਸ ਧਰਤੀ ਨੇ ਪੰਜਾਬੀ ਦੀ ਮਿਊਜ਼ਿਕ ਇੰਡਸਟਰੀ ਨੂੰ ਕਈ ਹੀਰੇ ਦਿੱਤੇ ਹਨ । ਇਹਨਾਂ ਹੀਰਿਆਂ ਦੀ ਚਮਕ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ । ਇਹਨਾਂ ਹੀਰਿਆਂ ਵਿੱਚੋਂ ਇੱਕ ਹੀਰਾ ਹਨ ਪੂਰਨ ਸ਼ਾਹ ਕੋਟੀ ਜਿਨ੍ਹਾਂ ਦਾ ਪਰਿਵਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਲਗਤਾਰ ਸੇਵਾ ਕਰਦਾ ਆ ਰਿਹਾ ਹੈ । https://www.youtube.com/watch?v=iacLpmvUFDk ਪਹਿਲਾਂ ਪੂਰਨਸ਼ਾਹ ਕੋਟੀ ਸੰਗੀਤ ਦੀ ਸੇਵਾ ਕਰਦੇ ਆ ਰਹੇ ਹਹੇ ਹਨ ਤੇ ਹੁਣ ਉਹਨਾਂ ਦੇ ਬੇਟੇ ਮਾਸਟਰ ਸਲੀਮ ਤੇ ਕਾਲੂ ਸ਼ਾਹਕੋਟੀ ਪੰਜਾਬੀ ਮਾਂ ਬੋਲੀ ਨੂੰ ਆਪਣੀ ਅਵਾਜ਼ ਤੇ ਸੰਗੀਤ ਨਾਲ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾ ਰਹੇ ਹਨ । ਜੀ ਹਾਂ ਮਾਸਟਰ ਸਲੀਮ ਦਾ ਇੱਕ ਹੋਰ ਭਰਾ ਹੈ । ਜਿਹੜਾ ਕਿ ਸੁਰਾਂ ਦਾ ਓਨਾ ਹੀ ਮਾਹਿਰ ਹੈ ਜਿਨ੍ਹਾਂ ਕਿ ਮਾਸਟਰ ਸਲੀਮ । https://www.youtube.com/watch?v=tKbzeeJN0BQ ਭਾਵਂੇ ਕਾਲੂ ਸ਼ਾਹਕੋਟੀ ਕੁਝ ਕਾਰਨਾਂ ਕਰਕੇ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਨਹੀਂ ਬਣਾ ਸਕੇ ਪਰ ਉਹਨਾਂ ਦੇ ਗਾਣਿਆਂ ਦੀਆਂ ਵੀਡਿਓ ਅਕਸਰ ਸੋਸ਼ਲ ਮੀਡਿਆ ਤੇ ਸਾਹਮਣੇ ਆ ਜਾਂਦੀ ਹਨ । ਕਾਲੂ ਸ਼ਾਹਕੋਟੀ ਜਦੋਂ ਸੁਰ ਛੇੜਦਾ ਹੈ ਤਾਂ ਹਰ ਕੋਈ ਮੰਤਰ ਮੁਗਧ ਹੋ ਜਾਂਦਾ ਹੈ ।

0 Comments
0

You may also like