'ਲਾਈਏ ਜੇ ਯਾਰੀਆਂ' ਫ਼ਿਲਮ ਦਾ 'ਮੱਠੀ ਮੱਠੀ' ਗਾਣਾ ਅਮਰਿੰਦਰ ਗਿੱਲ ਦੀ ਮਿੱਠੀ ਅਵਾਜ਼ 'ਚ ਹੋਇਆ ਰਿਲੀਜ਼

written by Aaseen Khan | June 01, 2019

'ਲਾਈਏ ਜੇ ਯਾਰੀਆਂ' ਫ਼ਿਲਮ ਦਾ 'ਮੱਠੀ ਮੱਠੀ' ਗਾਣਾ ਅਮਰਿੰਦਰ ਗਿੱਲ ਦੀ ਮਿੱਠੀ ਅਵਾਜ਼ 'ਚ ਹੋਇਆ ਰਿਲੀਜ਼ : 5 ਜੂਨ ਨੂੰ ਭਾਰਤ ਅਤੇ 7 ਜੂਨ ਨੂੰ ਓਵਰਸੀਜ਼ ਰਿਲੀਜ਼ ਹੋਣ ਵਾਲੀ ਫ਼ਿਲਮ 'ਲਾਈਏ ਜੇ ਯਾਰੀਆਂ' ਜਿਸ 'ਚ ਅਮਰਿੰਦਰ ਗਿੱਲ ਸਮੇਤ ਮੈਗਾ ਸਟਾਰ ਕਾਸਟ ਨਜ਼ਰ ਆਵੇਗੀ। ਅਮਰਿੰਦਰ ਗਿੱਲ ਦੀ ਅਵਾਜ਼ 'ਚ ਫ਼ਿਲਮ ਦਾ ਇੱਕ ਹੋਰ ਗੀਤ 'ਮੱਠਾ ਮੱਠਾ' ਰਿਲੀਜ਼ ਹੋ ਚੁੱਕਿਆ ਹੈ। ਇਹ ਇੱਕ ਬੀਟ ਰੋਮਾਂਟਿਕ ਗਾਣਾ ਹੈ ਜਿਸ ਨੂੰ ਅਮਰਿੰਦਰ ਗਿੱਲ ਨੇ ਆਪਣੀ ਮਿੱਠੀ ਅਵਾਜ਼ ਦਿੱਤੀ ਹੈ ਅਤੇ ਨਾਮਵਰ ਮਿਊਜ਼ਿਕ ਡਾਇਰੈਕਟਰ ਡਾ : ਜ਼ਿਊਸ ਵੱਲੋਂ ਮਿਊਜ਼ਿਕ ਤਿਆਰ ਕੀਤਾ ਗਿਆ ਹੈ। ਬੀਰ ਸਿੰਘ ਨੇ ਗਾਣੇ ਦੇ ਬੋਲ ਲਿਖੇ ਹਨ। ਹੋਰ ਵੇਖੋ : 'ਨੀ ਮੈਂ ਸੱਸ ਕੁੱਟਣੀ' ਗੀਤ ਤੇ ਬੋਲੀਆਂ 'ਚ ਬਹੁਤ ਸੁਣਿਆ ਹੁਣ ਦੇਖਣ ਨੂੰ ਮਿਲੇਗੀ ਫ਼ਿਲਮ, ਅਗਲੇ ਸਾਲ ਹੋਵੇਗੀ ਰਿਲੀਜ਼ ਜੇਕਰ ਫ਼ਿਲਮ ਬਾਰੇ ਗੱਲ ਕਰੀਏ ਤਾਂ ਲਾਈਏ ਜੇ ਯਾਰੀਆਂ ਫ਼ਿਲਮ ਨੂੰ ਡਾਇਰੈਕਟਰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ, ਜਿਹੜੇ ਇਸ ਫ਼ਿਲਮ ਨਾਲ ਫ਼ਿਲਮਾਂ ਦੇ ਨਿਰਦੇਸ਼ਨ 'ਡੈਬਿਊ ਕਰ ਰਹੇ ਹਨ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੂਪੀ ਗਿੱਲ ਤੇ ਰੁਬੀਨਾ ਬਾਜਵਾ ਨਜ਼ਰ ਆਉਣਗੇ। ਇਹ ਫ਼ਿਲਮ ਅਮਰਿੰਦਰ ਗਿੱਲ ਹੋਰਾਂ ਦੇ ਹੋਮ ਪ੍ਰੋਡਕਸ਼ਨ ਰਿਧਮ ਬੁਆਏਜ਼ ਦੇ ਬੈਨਰ ਹੇਠ ਹੀ ਬਣਾਈ ਗਈ ਹੈ। ਫ਼ਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਅਤੇ ਡਾਇਲਾਗਜ਼ ਅੰਬਰਦੀਪ ਸਿੰਘ ਤੇ ਧੀਰਜ ਰਤਨ ਦੋਨਾਂ ਨੇ ਮਿਲਕੇ ਲਿਖੇ ਹਨ।

0 Comments
0

You may also like