ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਮਜਹਰ ਖ਼ਾਨ, ਇਸ ਅਦਾਕਾਰ ਦੀ ਭਤੀਜੀ ਨੂੰ ਤਲਾਕ ਦੇ ਕੇ ਕਰਵਾਇਆ ਜ਼ੀਨਤ ਅਮਾਨ ਨਾਲ ਵਿਆਹ By Rupinder Kaler 22 Jul 2020 | Updated On 22 Jul 2020 16:21 IST in Punjabi Buzz Celebrities Special New Update Advertisment ਅਦਾਕਾਰਾ ਜ਼ੀਨਤ ਅਮਾਨ ਦੇ ਪਤੀ ਰਹੇ ਮਜਹਰ ਖ਼ਾਨ ਦਾ ਅੱਜ ਜਨਮ ਦਿਨ ਹੈ । 22 ਜੁਲਾਈ 1955 ਵਿੱਚ ਜਨਮੇ ਮਜਹਰ ਖ਼ਾਨ ਨੇ 80 ਦੇ ਦਹਾਕੇ ਵਿੱਚ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਮਜਹਰ ਨੇ 1979 ਵਿੱਚ ਆਈ ਫ਼ਿਲਮ ਸੰਪਰਕ ਰਾਹੀਂ ਡੈਬਿਊ ਕੀਤਾ ਸੀ । ਅਦਾਕਾਰ ਨੇ ਸ਼ਾਨ, ਅਰਥ, ਸੋਹਣੀ ਮਹੀਂਵਾਲ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਇਸ ਦੇ ਬਾਵਜੂਦ ਉਹ ਕੋਈ ਖ਼ਾਸ ਪਹਿਚਾਣ ਨਹੀਂ ਬਣਾ ਸਕੇ । ਇਸੇ ਦੌਰਾਨ ਮਜਹਰ ਦੀ ਮੁਲਾਕਾਤ ਜ਼ੀਨਤ ਅਮਾਨ ਨਾਲ ਹੋ ਗਈ । ਮਜਹਰ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ । ਉਸ ਨੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੀ ਭਤੀਜੀ ਰੁਬੀਨਾ ਨਾਲ ਵਿਆਹ ਕਰਵਾਇਆ ਹੋਇਆ ਸੀ । ਇਸ ਦੇ ਬਾਵਜੂਦ ਮਜਹਰ ਤੇ ਜ਼ੀਨਤ ਵਿੱਚ ਪਿਆਰ ਹੋਇਆ ਤੇ ਦੋਹਾਂ ਨੇ ਵਿਆਹ ਵੀ ਕਰਵਾਇਆ ਪਰ ਮਜਹਰ ਤੇ ਜੀਨਤ ਲਈ ਇਹ ਰਿਸ਼ਤਾ ਬਹੁਤ ਹੀ ਕੜਵਾਹਟ ਭਰਿਆ ਰਿਹਾ । ਕਹਿੰਦੇ ਹਨ ਕਿ ਮਜਹਰ ਜ਼ੀਨਤ ਦੀ ਬਹੁਤ ਕੁੱਟ ਮਾਰ ਕਰਦੇ ਸਨ । ਦੋਹਾਂ ਦੇ ਦੋ ਬੇਟੇ ਅਜਾਨ ਤੇ ਜਹਾਨ ਵੀ ਹੋਏ ਪਰ ਇਹ ਰਿਸ਼ਤਾ ਲਗਾਤਾਰ ਵਿਗੜਦਾ ਗਿਆ । ਜ਼ੀਨਤ ਮਜਹਰ ਤੋਂ ਤਲਾਕ ਲੈਣਾ ਚਾਹੁੰਦੀ ਸੀ ਪਰ ਇਸ ਤੋਂ ਪਹਿਲਾਂ ਹੀ ਮਜਹਰ ਦੀ ਮੌਤ ਹੋ ਗਈ । #zeenat-aman #mazhar-khan Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article