Advertisment

ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਮਜਹਰ ਖ਼ਾਨ, ਇਸ ਅਦਾਕਾਰ ਦੀ ਭਤੀਜੀ ਨੂੰ ਤਲਾਕ ਦੇ ਕੇ ਕਰਵਾਇਆ ਜ਼ੀਨਤ ਅਮਾਨ ਨਾਲ ਵਿਆਹ

author-image
By Rupinder Kaler
New Update
ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਮਜਹਰ ਖ਼ਾਨ, ਇਸ ਅਦਾਕਾਰ ਦੀ ਭਤੀਜੀ ਨੂੰ ਤਲਾਕ ਦੇ ਕੇ ਕਰਵਾਇਆ ਜ਼ੀਨਤ ਅਮਾਨ ਨਾਲ ਵਿਆਹ
Advertisment
ਅਦਾਕਾਰਾ ਜ਼ੀਨਤ ਅਮਾਨ ਦੇ ਪਤੀ ਰਹੇ ਮਜਹਰ ਖ਼ਾਨ ਦਾ ਅੱਜ ਜਨਮ ਦਿਨ ਹੈ । 22 ਜੁਲਾਈ 1955 ਵਿੱਚ ਜਨਮੇ ਮਜਹਰ ਖ਼ਾਨ ਨੇ 80 ਦੇ ਦਹਾਕੇ ਵਿੱਚ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਮਜਹਰ ਨੇ 1979 ਵਿੱਚ ਆਈ ਫ਼ਿਲਮ ਸੰਪਰਕ ਰਾਹੀਂ ਡੈਬਿਊ ਕੀਤਾ ਸੀ । ਅਦਾਕਾਰ ਨੇ ਸ਼ਾਨ, ਅਰਥ, ਸੋਹਣੀ ਮਹੀਂਵਾਲ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਇਸ ਦੇ ਬਾਵਜੂਦ ਉਹ ਕੋਈ ਖ਼ਾਸ ਪਹਿਚਾਣ ਨਹੀਂ ਬਣਾ ਸਕੇ । ਇਸੇ ਦੌਰਾਨ ਮਜਹਰ ਦੀ ਮੁਲਾਕਾਤ ਜ਼ੀਨਤ ਅਮਾਨ ਨਾਲ ਹੋ ਗਈ । publive-image ਮਜਹਰ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ । ਉਸ ਨੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੀ ਭਤੀਜੀ ਰੁਬੀਨਾ ਨਾਲ ਵਿਆਹ ਕਰਵਾਇਆ ਹੋਇਆ ਸੀ । ਇਸ ਦੇ ਬਾਵਜੂਦ ਮਜਹਰ ਤੇ ਜ਼ੀਨਤ ਵਿੱਚ ਪਿਆਰ ਹੋਇਆ ਤੇ ਦੋਹਾਂ ਨੇ ਵਿਆਹ ਵੀ ਕਰਵਾਇਆ ਪਰ ਮਜਹਰ ਤੇ ਜੀਨਤ ਲਈ ਇਹ ਰਿਸ਼ਤਾ ਬਹੁਤ ਹੀ ਕੜਵਾਹਟ ਭਰਿਆ ਰਿਹਾ । publive-image ਕਹਿੰਦੇ ਹਨ ਕਿ ਮਜਹਰ ਜ਼ੀਨਤ ਦੀ ਬਹੁਤ ਕੁੱਟ ਮਾਰ ਕਰਦੇ ਸਨ । ਦੋਹਾਂ ਦੇ ਦੋ ਬੇਟੇ ਅਜਾਨ ਤੇ ਜਹਾਨ ਵੀ ਹੋਏ ਪਰ ਇਹ ਰਿਸ਼ਤਾ ਲਗਾਤਾਰ ਵਿਗੜਦਾ ਗਿਆ । ਜ਼ੀਨਤ ਮਜਹਰ ਤੋਂ ਤਲਾਕ ਲੈਣਾ ਚਾਹੁੰਦੀ ਸੀ ਪਰ ਇਸ ਤੋਂ ਪਹਿਲਾਂ ਹੀ ਮਜਹਰ ਦੀ ਮੌਤ ਹੋ ਗਈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment