90 ਦੇ ਦਹਾਕੇ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ ਇਸ ਹੀਰੋਇਨ ਨੇ, ਅੱਜ ਇਸ ਤਰ੍ਹਾਂ ਕਰ ਰਹੀ ਹੈ ਗੁਜ਼ਾਰਾ

written by Rupinder Kaler | November 16, 2019

ਮੀਨਾਕਸ਼ੀ ਸ਼ੇਸਾਦਰੀ 90 ਦੇ ਦਹਾਕੇ ਦੀ ਸੁਪਰਹਿੱਟ ਹੀਰੋਇਨਾਂ ਵਿੱਚੋਂ ਇੱਕ ਹੈ । ਆਪਣੀ ਅਦਾਕਾਰੀ ਦੇ ਦਮ ਤੇ ਉਹਨਾਂ ਨੇ ਖੂਬ ਨਾਂਅ ਕਮਾਇਆ, ਪਰ ਅਚਾਨਕ ਉਹਨਾਂ ਨੇ ਫ਼ਿਲਮੀ ਜਗਤ ਨੂੰ ਅਲਵਿਦਾ ਕਹਿ ਦਿੱਤਾ ਸੀ । ਮੀਨਾਕਸ਼ੀ ਫ਼ਿਲਮ ਹਾਲ ਟੇਕਸਾਸ ਵਿੱਚ ਆਪਣੇ ਪਤੀ ਤੇ ਬੱਚਿਆਂ ਨਾਲ ਰਹਿ ਰਹੀ ਹੈ । ਮੀਨਾਕਸ਼ੀ ਦੀ ਲੁੱਕ ਵਿੱਚ ਕਾਫੀ ਬਦਲਾਅ ਆ ਗਿਆ ਹੈ । ਕਈ ਵਾਰ ਤਾਂ ਉਹਨਾਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ ।

16 ਨਵੰਬਰ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ । ਉਹਨਾਂ ਨੇ 17 ਸਾਲ ਦੀ ਉਮਰ ਵਿੱਚ 1981 ਵਿੱਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ । ਇਹ ਖਿਤਾਬ ਹਾਸਲ ਕਰਨ ਤੋਂ ਤਿੰਨ ਸਾਲ ਬਾਅਦ ਉਹਨਾਂ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਉਹਨਾਂ ਦੀ ਪਹਿਲੀ ਫ਼ਿਲਮ ਪੇਂਟਰ ਬਾਬੂ ਸੀ । ਮੀਨਾਕਸ਼ੀ ਨੂੰ ਹੀਰੋ ਫ਼ਿਲਮ ਨੇ ਬਾਲੀਵੁੱਡ ਵਿੱਚ ਪਹਿਚਾਣ ਦਿਵਾਈ ਸੀ ।

https://www.instagram.com/p/8T646UyNu7/

ਦਾਮਿਨੀ ਫ਼ਿਲਮ ਵਿੱਚ ਉਹਨਾਂ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਨੂੰ ਆਪਣਾ ਫੈਨ ਬਣਾ ਲਿਆ ਸੀ । ਉਹਨਾਂ ਨੇ ਆਪਣੇ ਫ਼ਿਲਮੀ ਕਰੀਅਰ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਮੀਨਾਕਸ਼ੀ ਨੇ ਸਾਲ 1995 ਵਿੱਚ ਬੈਂਕਰ ਹਰੀਸ਼ ਮੈਸੂਰ ਨਾਲ ਵਿਆਹ ਕਰਵਾਇਆ ਤੇ ਅਮਰੀਕਾ ਜਾ ਕੇ ਵੱਸ ਗਈ ।

https://www.instagram.com/p/BC8n-klpUNe/

ਦੋਹਾਂ ਦੇ ਤਿੰਨ ਬੱਚੇ ਇੱਕ ਬੇਟੀ ਤੇ ਦੋ ਬੇਟੇ ਹਨ । ਮੀਨਾਕਸ਼ੀ ਨੂੰ ਡਾਂਸ ਦਾ ਬਹੁਤ ਸ਼ੌਂਕ ਹੈ ਇਸ ਲਈ ਉਹ ਅਮਰੀਕਾ ਵਿੱਚ ਆਪਣਾ ਡਾਂਸ ਸਕੂਲ ਚਲਾਉਂਦੀ ਹੈ । ਮੀਨਾਕਸ਼ੀ ਭਾਰਤੀ ਕਲਾਸੀਕਲ ਡਾਂਸ ਦੀ ਮਾਹਿਰ ਹੈ । ਇਸ ਲਈ ਉਹਨਾਂ ਦਾ ਡਾਂਸ ਸਕੂਲ ਅਮਰੀਕਾ ਵਿੱਚ ਮਸ਼ਹੂਰ ਹੈ ।

https://www.instagram.com/p/BBiI0icpUL6/

You may also like