Advertisment

90 ਦੇ ਦਹਾਕੇ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ ਇਸ ਹੀਰੋਇਨ ਨੇ, ਅੱਜ ਇਸ ਤਰ੍ਹਾਂ ਕਰ ਰਹੀ ਹੈ ਗੁਜ਼ਾਰਾ

author-image
By Rupinder Kaler
New Update
90 ਦੇ ਦਹਾਕੇ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ ਇਸ ਹੀਰੋਇਨ ਨੇ, ਅੱਜ ਇਸ ਤਰ੍ਹਾਂ ਕਰ ਰਹੀ ਹੈ ਗੁਜ਼ਾਰਾ
Advertisment
ਮੀਨਾਕਸ਼ੀ ਸ਼ੇਸਾਦਰੀ 90 ਦੇ ਦਹਾਕੇ ਦੀ ਸੁਪਰਹਿੱਟ ਹੀਰੋਇਨਾਂ ਵਿੱਚੋਂ ਇੱਕ ਹੈ । ਆਪਣੀ ਅਦਾਕਾਰੀ ਦੇ ਦਮ ਤੇ ਉਹਨਾਂ ਨੇ ਖੂਬ ਨਾਂਅ ਕਮਾਇਆ, ਪਰ ਅਚਾਨਕ ਉਹਨਾਂ ਨੇ ਫ਼ਿਲਮੀ ਜਗਤ ਨੂੰ ਅਲਵਿਦਾ ਕਹਿ ਦਿੱਤਾ ਸੀ । ਮੀਨਾਕਸ਼ੀ ਫ਼ਿਲਮ ਹਾਲ ਟੇਕਸਾਸ ਵਿੱਚ ਆਪਣੇ ਪਤੀ ਤੇ ਬੱਚਿਆਂ ਨਾਲ ਰਹਿ ਰਹੀ ਹੈ । ਮੀਨਾਕਸ਼ੀ ਦੀ ਲੁੱਕ ਵਿੱਚ ਕਾਫੀ ਬਦਲਾਅ ਆ ਗਿਆ ਹੈ । ਕਈ ਵਾਰ ਤਾਂ ਉਹਨਾਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ । publive-image 16 ਨਵੰਬਰ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ । ਉਹਨਾਂ ਨੇ 17 ਸਾਲ ਦੀ ਉਮਰ ਵਿੱਚ 1981 ਵਿੱਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ । ਇਹ ਖਿਤਾਬ ਹਾਸਲ ਕਰਨ ਤੋਂ ਤਿੰਨ ਸਾਲ ਬਾਅਦ ਉਹਨਾਂ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਉਹਨਾਂ ਦੀ ਪਹਿਲੀ ਫ਼ਿਲਮ ਪੇਂਟਰ ਬਾਬੂ ਸੀ । ਮੀਨਾਕਸ਼ੀ ਨੂੰ ਹੀਰੋ ਫ਼ਿਲਮ ਨੇ ਬਾਲੀਵੁੱਡ ਵਿੱਚ ਪਹਿਚਾਣ ਦਿਵਾਈ ਸੀ ।
Advertisment
https://www.instagram.com/p/8T646UyNu7/ ਦਾਮਿਨੀ ਫ਼ਿਲਮ ਵਿੱਚ ਉਹਨਾਂ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਨੂੰ ਆਪਣਾ ਫੈਨ ਬਣਾ ਲਿਆ ਸੀ । ਉਹਨਾਂ ਨੇ ਆਪਣੇ ਫ਼ਿਲਮੀ ਕਰੀਅਰ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਮੀਨਾਕਸ਼ੀ ਨੇ ਸਾਲ 1995 ਵਿੱਚ ਬੈਂਕਰ ਹਰੀਸ਼ ਮੈਸੂਰ ਨਾਲ ਵਿਆਹ ਕਰਵਾਇਆ ਤੇ ਅਮਰੀਕਾ ਜਾ ਕੇ ਵੱਸ ਗਈ । https://www.instagram.com/p/BC8n-klpUNe/ ਦੋਹਾਂ ਦੇ ਤਿੰਨ ਬੱਚੇ ਇੱਕ ਬੇਟੀ ਤੇ ਦੋ ਬੇਟੇ ਹਨ । ਮੀਨਾਕਸ਼ੀ ਨੂੰ ਡਾਂਸ ਦਾ ਬਹੁਤ ਸ਼ੌਂਕ ਹੈ ਇਸ ਲਈ ਉਹ ਅਮਰੀਕਾ ਵਿੱਚ ਆਪਣਾ ਡਾਂਸ ਸਕੂਲ ਚਲਾਉਂਦੀ ਹੈ । ਮੀਨਾਕਸ਼ੀ ਭਾਰਤੀ ਕਲਾਸੀਕਲ ਡਾਂਸ ਦੀ ਮਾਹਿਰ ਹੈ । ਇਸ ਲਈ ਉਹਨਾਂ ਦਾ ਡਾਂਸ ਸਕੂਲ ਅਮਰੀਕਾ ਵਿੱਚ ਮਸ਼ਹੂਰ ਹੈ । https://www.instagram.com/p/BBiI0icpUL6/
Advertisment

Stay updated with the latest news headlines.

Follow us:
Advertisment
Advertisment
Latest Stories
Advertisment