ਮੀਨਾਕਸ਼ੀ ਸ਼ੇਸਾਧਰੀ ਇਸ ਸ਼ਖਸ ਤੋਂ ਏਨਾਂ ਡਰ ਗਈ ਸੀ ਕਿ ਰਾਤੋ-ਰਾਤ ਦੇਸ਼ ਛੱਡ ਦਿੱਤਾ

written by Rupinder Kaler | November 18, 2020

ਮੀਨਾਕਸ਼ੀ ਸ਼ੇਸਾਧਰੀ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਹੈ । ਉਹਨਾਂ ਦਾ ਜਨਮ ਦਿਨ 16 ਨਵੰਬਰ 1963 ਨੂੰ ਹੋਇਆ ਸੀ । ਕਈ ਹਿੱਟ ਫ਼ਿਲਮਾਂ ਦੇਣ ਵਾਲੀ ਮੀਨਾਕਸ਼ੀ ਪਿਛਲੇ 24 ਸਾਲਾਂ ਤੋਂ ਬਾਲੀਵੁੱਡ ਤੋਂ ਦੂਰ ਹੈ । ਉਹ ਆਖਰੀ ਵਾਰ 1996 ਵਿੱਚ ਆਈ ਫ਼ਿਲਮ ਘਾਤਕ ਵਿੱਚ ਦਿਖਾਈ ਦਿੱਤੀ ਸੀ । ਦਰਅਸਲ ਉਹ ਇੱਕ ਡਾਇਰੈਕਟਰ ਦੇ ਲਵ-ਪਰਪੋਜਲ ਤੋਂ ਏਨਾਂ ਡਰ ਗਈ ਸੀ ਕਿ ਉਹਨਾਂ ਨੇ ਬਾਲੀਵੁੱਡ ਇੰਡਸਟਰੀ ਤਾਂ ਕੀ ਦੇਸ਼ ਹੀ ਛੱਡ ਦਿੱਤਾ ਸੀ ।

Meenakshi Sheshadri

ਹੋਰ ਪੜ੍ਹੋ :

Meenakshi Sheshadri

ਇਸ ਤੋਂ ਬਾਅਦ ਉਹ ਕਦੇ ਵੀ ਦੇਸ਼ ਵਾਪਿਸ ਨਹੀਂ ਆਈ । ਮੀਨਾਕਸ਼ੀ ਫ਼ਿਲਹਾਲ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿ ਰਹੀ ਹੈ । ਮੀਨਾਕਸ਼ੀ ਇੱਥੇ ਆਪਣਾ ਡਾਂਸ ਸਕੂਲ ਚਲਾ ਰਹੀ ਹੈ । ਜਦੋਂ ਮੀਨਾਕਸ਼ੀ ਟੌਪ ਦੀ ਹੀਰੋਇਨ ਸੀ ਉਦੋਂ ਉਹਨਾਂ ਦਾ ਨਾਂਅ ਡਾਇਰੈਕਟਰ ਰਾਜਕੁਮਾਰ ਸੰਤੋਸ਼ੀ ਨਾਲ ਜੋੜਿਆ ਜਾਂਦਾ ਸੀ ।

meenakshi

ਦੋਹਾਂ ਨੇ ਕਈ ਫ਼ਿਲਮਾਂ ਕੀਤੀਆਂ ਸਨ । ਇਹ ਰਾਜ਼ ਉਦੋਂ ਖੁੱਲਿਆ ਜਦੋਂ ਸੰਤੋਸ਼ੀ ਨੇ ਮੀਨਾਕਸ਼ੀ ਨੂੰ ਪ੍ਰਪੋਜ਼ ਕੀਤਾ, ਹਾਲਾਂਕਿ ਮੀਨਾਕਸ਼ੀ ਨੇ ਇਹ ਪ੍ਰਪੋਜਲ ਠੁਕਰਾ ਦਿੱਤਾ ਸੀ । ਮੀਨਾਕਸ਼ੀ ਇਸ ਤੋਂ ਏਨਾਂ ਘਬਰਾ ਗਈ ਕਿ ਉਹਨਾਂ ਨੇ ਇੰਡਸਟਰੀ ਦੇ ਨਾਲ ਨਾਲ ਦੇਸ਼ ਹੀ ਛੱਡ ਦਿੱਤਾ । ਉਹਨਾਂ ਨੇ ਹਫੜਾ ਦਫੜੀ ਵਿੱਚ ਬੈਂਕਰ ਹਰੀਸ਼ ਮੈਸੂਰ ਨਾਲ ਵਿਆਹ ਕਰ ਲਿਆ ।

You may also like