ਪੀਟੀਸੀ ਸ਼ੋਅਕੇਸ 'ਚ ਜੌਰਡਨ ਸੰਧੂ ਅਤੇ ਦਿਲਜੋਤ ਵਜਾਉਣਗੇ ਖਤਰੇ ਦਾ ਘੁੱਗੂ,ਜਾਣੋਂ ਫ਼ਿਲਮ ਨਾਲ ਜੁੜੀਆਂ ਦਿਲਚਸਪ ਗੱਲਾਂ

written by Shaminder | January 17, 2020

ਪੀਟੀਸੀ ਸ਼ੋਅਕੇਸ 'ਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ 'ਖਤਰੇ ਦਾ ਘੁੱਗੂ' ਦੀ ਸਟਾਰਕਾਸਟ ਜੌਰਡਨ ਸੰਧੂ ਅਤੇ ਦਿਲਜੋਤ ਦੇ ਨਾਲ । ਜੋ ਆਪਣੀ ਫ਼ਿਲਮ ਦੇ ਬਾਰੇ ਖ਼ਾਸ ਗੱਲਬਾਤ ਕਰਨਗੇ । ਇਸ ਦੌਰਾਨ ਉਹ ਸ਼ੂਟਿੰਗ ਦੌਰਾਨ ਦੀਆਂ ਕੁਝ ਦਿਲਚਸਪ ਗੱਲਾਂ ਵੀ ਸਾਂਝੀਆਂ ਕਰਨਗੇ ।ਸੋ ਤੁਸੀਂ ਵੀ ਜਾਨਣਾ ਚਾਹੁੰਦੇ ਫ਼ਿਲਮ ਦੀ ਸਟਾਰ ਕਾਸਟ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਦੀ ਫ਼ਿਲਮ 'ਖਤਰੇ ਦਾ ਘੁੱਗੂ' ਬਾਰੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ,17 ਜਨਵਰੀ ,ਦਿਨ ਸ਼ੁੱਕਰਵਾਰ,ਰਾਤ 8:00 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ । ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਇਤਿਹਾਸ ਦੇ ਪੰਨੇ ਫਰੋਲਦੀ ਫ਼ਿਲਮ ‘ਤਾਨਾ ਜੀ ਦ ਅਨਸੰਗ ਵਾਰਿਅਰ’ ਦੇ ਨਾਲ ਜੁੜੇ ਰਾਜ਼ ਖੋਲਣਗੇ ਅਜੇ ਦੇਵਗਨ https://www.facebook.com/ptcpunjabi/photos/a.371270756350513/1883779315099642/?type=3&theater ਦੱਸ ਦਈਏ ਕਿ ਜੌਰਡਨ ਸੰਧੂ ਇਸ ਤੋਂ ਪਹਿਲਾਂ ਕਾਲਾ ਸ਼ਾਹ ਕਾਲਾ,ਕਾਕੇ ਦਾ ਵਿਆਹ,ਗਿੱਦੜਸਿੰਗੀ ਸਣੇ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ।ਅਨੰਤਾ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ ਅਮਨ ਚੀਮਾ ਦੀ ਇਹ ਫ਼ਿਲਮ 17 ਜਨਵਰੀ ਨੂੰ ਦਰਸ਼ਕਾਂ ਦੇ ਸਨਮੁਖ ਹੋ  ਚੁੱਕੀ  ਹੈ । [embed]https://www.instagram.com/p/B7X-5o_Bxo8/[/embed] ਫਿਲਮ ਵਿੱਚ ਜੌਰਡਨ ਸੰਧੂ ਤੇ ਦਿਲਜੋਤ ਦੀ ਮੁੱਖ ਜੋੜੀ ਤੋਂ ਇਲਾਵਾ ਬੀ ਐਨ ਸ਼ਰਮਾ, ਅਨੀਤਾ ਸਬਦੀਸ਼, ਪ੍ਰਕਾਸ਼ ਗਾਧੂ, ਸੁਤਿੰਦਰ ਕੌਰ, ਨੀਟੂ ਪੰਧੇਰ, ਰਾਜ ਧਾਲੀਵਾਲ, ਸਮਿੰਦਰ ਵਿੱਕੀ, ਜਸ਼ਨਜੀਤ ਗੋਸਾ, ਬਸ਼ੀਰ ਅਲੀ, ਕਾਕਾ ਕੌਤਕੀ, ਰਾਜਵਿੰਦਰ ਸਮਰਾਲਾ, ਰੂਬੀ ਅਟਵਾਲ, ਸੰਜੂ ਸੰਲੌਕੀ, ਦਿਲਾਵਰ ਸਿੱਧੂ, ਵਿਜੇ ਟੰਡਨ ਤੇ ਰਵਿੰਦਰ ਮੰਡ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ।  

0 Comments
0

You may also like