ਸਾਰਾ ਅਲੀ ਖ਼ਾਨ ਨੂੰ ਨਹੀਂ ਬਨਾਉਣਾ ਆਉਂਦਾ ਖਾਣਾ,ਹੋਰ ਵੀ ਦਿਲਚਸਪ ਗੱਲਾਂ ਜਾਨਣ ਲਈ ਵੇਖੋ ਪੀਟੀਸੀ ਸ਼ੋਅ ਕੇਸ

Written by  Shaminder   |  February 14th 2020 03:14 PM  |  Updated: February 14th 2020 04:08 PM

ਸਾਰਾ ਅਲੀ ਖ਼ਾਨ ਨੂੰ ਨਹੀਂ ਬਨਾਉਣਾ ਆਉਂਦਾ ਖਾਣਾ,ਹੋਰ ਵੀ ਦਿਲਚਸਪ ਗੱਲਾਂ ਜਾਨਣ ਲਈ ਵੇਖੋ ਪੀਟੀਸੀ ਸ਼ੋਅ ਕੇਸ

ਪੀਟੀਸੀ ਸ਼ੋਅਕੇਸ 'ਚ ਅੱਜ ਰਾਤ ਮਿਲੋ ਫ਼ਿਲਮ 'ਲਵ ਆਜ ਕੱਲ੍ਹ' ਦੀ ਸਟਾਰ ਕਾਸਟ ਨੂੰ। ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰੀਅਨ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ । ਇਸ ਸ਼ੋਅ ਦੌਰਾਨ ਉਹ ਇਹ ਵੀ ਦੱਸਣਗੇ ਕਿ ਉਨ੍ਹਾਂ ਨੇ ਇਹ ਫ਼ਿਲਮ ਕਿਉਂ ਕੀਤੀ ।ਸਾਰਾ ਅਲੀ ਖ਼ਾਨ ਇਸ ਦੌਰਾਨ ਆਪਣੀਆਂ ਨਿੱਜੀ ਗੱਲਾਂ ਵੀ ਸਾਂਝੀਆਂ ਕਰਨਗੇ।

ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਫ਼ਿਲਮ ‘ਜ਼ਖਮੀ’ ਦੀ ਸਟਾਰ ਕਾਸਟ ਨੂੰ

https://www.facebook.com/ptcpunjabi/videos/179665086646813/

ਇਸ ਤੋਂ ਪਹਿਲਾਂ ਉਨ੍ਹਾਂ ਨੇ ਪੀਟੀਸੀ ਦੀ ਟੀਮ ਨਾਲ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ।ਕਾਰਤਿਕ ਆਰੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਮੇਂ ਦੀ ਕਮੀ ਰਹਿੰਦੀ ਹੈ ਜਿਸ ਕਾਰਨ ਉਹ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦੇ ।

https://www.facebook.com/ptcpunjabi/photos/a.371270756350513/1912058298938410/?type=3&theater

ਦੱਸ ਦਈਏ ਕਿ ਦੋਵਾਂ ਦੀ ਫ਼ਿਲਮ 'ਲਵ ਆਜ ਕੱਲ੍ਹ' ਰਿਲੀਜ਼ ਹੋ ਚੁੱਕੀ ਹੈ । ਇਹ ਫ਼ਿਲਮ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਂਦੀ ਫ਼ਿਲਮ ਹੈ । ਇਸ ਫ਼ਿਲਮ ਦਾ ਇਹ ਸੀਕਵੇਲ ਹੈ ।ਇਸ ਤੋਂ ਪਹਿਲਾਂ ਸੈਫ ਅਲੀ ਖ਼ਾਨ 'ਲਵ ਆਜ ਕੱਲ੍ਹ' ਫ਼ਿਲਮ ਲੈ ਕੇ ਦਰਸ਼ਕਾਂ 'ਚ ਹਾਜ਼ਿਰ ਹੋਏ ਸਨ ।ਇਸ ਦੌਰਾਨ ਸਾਰਾ ਅਲੀ ਖ਼ਾਨ ਨੇ ਦੱਸਿਆ ਕਿ ਉਹ ਘਰ ਦਾ ਕੰਮ ਕਰਨਾ ਜਾਣਦੇ ਹਨ,ਪਰ ਕਾਰਤਿਕ ਨੇ ਦੱਸਿਆ ਕਿ ਸਾਰਾ ਨੂੰ ਖਾਣਾ ਬਨਾਉਣਾ ਨਹੀਂ ਆਉਂਦਾ। ਇਸ ਤੋਂ ਇਲਾਵਾ ਸ਼ੋਅ ਦੌਰਾਨ ਉਹ ਹੋਰ ਵੀ ਕਈ ਰਾਜ਼ ਖੋਲਣਗੇ ।ਜਾਨਣ ਲਈ ਵੇਖੋ 14  ਫਰਵਰੀ,ਦਿਨ ਸ਼ੁੱਕਰਵਾਰ,ਰਾਤ8:00ਵਜੇ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network