ਟਿਕਟੌਕ ਦੇ ਸਟਾਰ ਹਨ ਇਹ ਦੋ ਮੁੰਡੇ, ਗਲਾਂ 'ਚ ਪਾਈ ਰੱਖਦੇ ਹਨ ਕਰੋੜਾਂ ਦਾ ਸੋਨਾ
ਸੋਸ਼ਲ ਮੀਡੀਆ 'ਤੇ ਆਏ ਦਿਨ ਵੀਡੀਓਜ਼ ਵਾਇਰਲ ਹੁੰਦੇ ਹਨ । ਜਿਨ੍ਹਾਂ ਦੇ ਜ਼ਰੀਏ ਕੋਈ ਨਾ ਕੋਈ ਸਟਾਰ ਉੱਭਰ ਕੇ ਸਾਹਮਣੇ ਆ ਰਿਹਾ ਹੈ । ਹੁਣ ਟਿਕਟੌਕ 'ਤੇ ਦੋ ਮੁੰਡਿਆਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ ।ਜੋ ਕਿ ਟਿਕਟੌਕ ਦੇ ਸਟਾਰ ਹਨ ,ਇਹ ਦੋਵੇਂ ਭੱਪੀ ਲਹਿਰੀ ਦੇ ਸਟਾਈਲ 'ਚ ਕਈ ਕਿਲੋ ਸੋਨਾ ਆਪਣੇ ਗਲਾਂ 'ਚ ਪਾਈ ਦਿਖਾਈ ਦਿੰਦੇ ਹਨ ।ਜੀ ਹਾਂ ਗਲਾਂ 'ਚ ਸੋਨੇ ਦੇ ਹਾਰ ਅਤੇ ਕਈ ਚੇਨਾਂ ਪਾਉਣ ਕਾਰਨ ਇਹ ਦੋਵੇਂ ਜਣੇ ਅਕਸਰ ਲੋਕਾਂ ਦੀ ਨਜ਼ਰਾਂ 'ਚ ਆਉਂਦੇ ਹੀ ਹਨ ਇਸ ਦੇ ਨਾਲ ਹੀ ਟਿਕਟੌਕ ਸਟਾਰ ਬਣ ਚੁੱਕੇ ਹਨ ।
ਹੋਰ ਵੇਖੋ:ਪਰਿਵਾਰ ਵਾਲਿਆਂ ਦੇ ਖਿਲਾਫ ਜਾ ਕੇ ਛੋਟੇ ਪਰਦੇ ਦੀ ਇਸ ਅਦਾਕਾਰਾ ਨੇ ਆਪਣੇ ਬੁਆਏ ਫ੍ਰੈਂਡ ਨਾਲ ਕਰਵਾਇਆ ਵਿਆਹ
https://www.instagram.com/p/B6X6tSOnFBH/?utm_source=ig_web_copy_link
ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਮੁੜ ਤੋਂ ਵਾਇਰਲ ਹੋ ਰਹੀਆਂ ਹਨ,ਜਿਸ 'ਚ ਦੋਵੇਂ ਕਈ ਕਿਲੋ ਸੋਨਾ ਸਰੀਰ 'ਤੇ ਪਾਈ ਦਿਖਾਈ ਦਿੱਤੇ । ਸੋਨੇ ਦੀਆਂ ਚੇਨਾਂ,ਸੋਨੇ ਦੀ ਕਾਰ,ਸੋਨੇ ਦੀਆਂ ਜੁੱਤੀਆਂ ਅਤੇ ਕਈ ਵਾਰ ਤਾਂ ਸੋਨੇ ਦੇ ਕਵਰ ਲੈ ਕੇ ਦਬੰਗ ਫ਼ਿਲਮ ਦੇ ਪ੍ਰੀਮੀਅਰ 'ਤੇ ਦਿਖਾਈ ਦਿੱਤਾ ਸੀ । ਹਾਲ ਹੀ 'ਚ ਇਨ੍ਹਾਂ ਨੂੰ ਬਾਲੀਵੁੱਡ ਦੇ ਪ੍ਰਸਿੱਧ ਮੇਕਅੱਪ ਮੈਨ ਦੇ ਮੁੰਡੇ ਦੇ ਵਿਆਹ 'ਤੇ ਵੀ ਵੇਖਿਆ ਗਿਆ ਸੀ ।ਇਹ ਦੋਵੇਂ ਸੋਨੇ ਪ੍ਰਤੀ ਆਪਣੇ ਪਿਆਰ ਨੁੰ ਲੈ ਕੇ ਮਸ਼ਹੂਰ ਹਨ ਅਤੇ ਲਗਾਤਾਰ ਇਨ੍ਹਾਂ ਦੇ ਵੀਡੀਓ ਵਾਇਰਲ ਹੋ ਰਹੇ ਹਨ ।