ਮੈਂਡੀ ਤੱਖਰ ਕਿਉਂ ਕਰਦੀ ਹੈ ਬਿੰਨੂ ਢਿੱਲੋਂ ਦੀਆਂ ਐਨੀਆਂ ਤਾਰੀਫਾਂ, ਤੇ ਬਿੰਨੂ ਢਿੱਲੋਂ ਦੀ ਸ਼ਾਨਦਾਰ ਸ਼ਾਇਰੀ, ਬੈਂਡ ਵਾਜੇ ਦੀ ਸਟਾਰ ਕਾਸਟ ਨੂੰ ਮਿਲੋ ਰੰਗਲੀ ਦੁਨੀਆਂ 'ਚ

written by Aaseen Khan | March 14, 2019

ਮੈਂਡੀ ਤੱਖਰ ਕਿਉਂ ਕਰਦੀ ਹੈ ਬਿੰਨੂ ਢਿੱਲੋਂ ਦੀਆਂ ਐਨੀਆਂ ਤਾਰੀਫਾਂ, ਤੇ ਬਿੰਨੂ ਢਿੱਲੋਂ ਦੀ ਸ਼ਾਇਰੀ, ਬੈਂਡ ਵਾਜੇ ਦੀ ਸਟਾਰ ਕਾਸਟ ਨੂੰ ਮਿਲੋ ਰੰਗਲੀ ਦੁਨੀਆਂ 'ਚ : ਰੰਗਲੀ ਦੁਨੀਆਂ ਪੀਟੀਸੀ ਪੰਜਾਬੀ ਦਾ ਦੁਨੀਆਂ ਦਾ ਨੰਬਰ ਇੱਕ ਪੰਜਾਬੀ ਐਂਟਰਟੇਨਮੈਂਟ ਸ਼ੋਅ ਜਿਸ 'ਚ ਹਰ ਹਫਤੇ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰੇ ਰੰਗ ਭਰਦੇ ਹਨ। ਸੀਨੀਅਰ ਐਂਕਰ ਮੁਨੀਸ਼ ਪੁਰੀ ਵੱਲੋਂ ਹੋਸਟ ਕੀਤੇ ਜਾਂਦੇ ਇਸ ਪ੍ਰੋਗਰਾਮ 'ਚ ਇਸ ਵਾਰ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਰੌਣਕਾਂ ਲਗਾਉਣ ਪਹੁੰਚ ਰਹੇ ਹਨ।


ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਦੀ ਆਉਣ ਵਾਲੀ ਫਿਲਮ ਬੈਂਡ ਵਾਜੇ ਬਾਰੇ ਅਤੇ ਫਿਲਮ ਦੇ ਸੈੱਟ 'ਤੇ ਹੁੰਦੀ ਮਸਤੀ ਦੇ ਹਰ ਇੱਕ ਰਾਜ ਨੂੰ ਜਾਨਣ ਲਈ ਪੀਟੀਸੀ ਪੰਜਾਬੀ 'ਤੇ ਅੱਜ (14 ਮਾਰਚ, ਵੀਰਵਾਰ) ਸ਼ਾਮੀ 9 ਵਜੇ ਦੇਖੋ 'ਰੰਗਲੀ ਦੁਨੀਆਂ'।ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਅਜਿਹੇ ਹੀ ਪੰਜਾਬੀ ਅਤੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਰੰਗਲੀ ਦੁਨੀਆਂ 'ਚ ਦਰਸ਼ਕਾਂ ਨੂੰ ਮਿਲਵਾਇਆ ਜਾਂਦਾ ਹੈ।


ਦੱਸ ਦਈਏ 15 ਮਾਰਚ ਨੂੰ ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਸਟਾਰਰ ਫਿਲਮ ਬੈਂਡ ਵਾਜੇ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਸਮੀਪ ਕੰਗ ਹੋਰਾਂ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਸਮੇਤ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ। ਬਿੰਨੂ ਢਿੱਲੋਂ ਦੀ ਸ਼ਾਇਰੀ ਅਤੇ ਆਖਿਰ ਮੈਂਡੀ ਬਿੰਨੂ ਢਿੱਲੋਂ ਹੋਰਾਂ ਦੀ ਐਨੀ ਤਾਰੀਫ ਕਿਉਂ ਕਰਦੀ ਹੈ ਜੇਕਰ ਜਾਨਣਾ ਚਾਹੁੰਦੇ ਹੋ ਤਾਂ ਦੇਖਣਾ ਨਾ ਭੁਲਣਾ ਰੰਗਲੀ ਦੁਨੀਆਂ ਦਾ ਪ੍ਰੋਗਰਾਮ ਜਿਸ ਨੂੰ ਵੇਖ ਹਰ ਇੱਕ ਦੀ ਜ਼ਿੰਦਗੀ 'ਚ ਰੰਗ ਭਰ ਜਾਂਦੇ ਹਨ।

ਹੋਰ ਵੇਖੋ : 'ਮੰਜੇ ਬਿਸਤਰੇ 2' ਦੇ ਟਰੇਲਰ 'ਚ ਕਿਸ ਦੇ ਹੋਣਗੇ ਕਿੰਨ੍ਹੇ ਪੰਚ, ਤੇ ਕੌਣ ਹੋਵੇਗਾ ਸਰਪੰਚ, ਸੁਣੋ ਸਟਾਰ ਕਾਸਟ ਦੇ ਮੂੰਹੋਂ


ਫਿਲਮ ਦੇ ਰਿਲਜ਼ੀ ਤੋਂ ਪਹਿਲਾਂ ਮੈਂਡੀ ਤੱਖਰ ਅਤੇ ਬਿੰਨੂ ਢਿੱਲੋਂ ਖੁਦ ਦੱਸਣਗੇ ਕਿ ਉਹਨਾਂ ਦੀ ਫਿਲਮ 'ਚ ਅਜਿਹਾ ਕੀ ਖਾਸ ਹੈ ਜੋ ਤੁਹਾਨੂੰ ਸਿਨੇਮਾ ਤੱਕ ਜਾਣ ਲਈ ਮਜਬੂਰ ਕਰ ਦੇਵੇਗਾ। ਸੋ ਅੱਜ ਸ਼ਾਮੀ 9 ਵਜੇ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ 'ਤੇ ਹੋਸਟ ਮਨੀਸ਼ ਪੁਰੀ ਨਾਲ ਫਿਲਮ ਬੈਂਡ ਵਾਜੇ ਦੀ ਸਟਾਰ ਕਾਸਟ ਸਿਰਫ ਰੰਗਲੀ ਦੁਨੀਆਂ 'ਚ।

You may also like