ਪੀਟੀਸੀ ਸ਼ੋਅਕੇਸ 'ਚ ਮਿਲੋ 'ਗਾਂਧੀ ਫੇਰ ਆ ਗਿਆ' ਦੀ ਸਟਾਰ ਕਾਸਟ ਨੂੰ ਅਤੇ ਜਿੱਤੋ ਸ਼ਾਨਦਾਰ ਗਿਫ਼ਟ

written by Shaminder | January 30, 2020

ਪੀਟੀਸੀ ਪੰਜਾਬੀ 'ਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਪੀਟੀਸੀ ਸ਼ੋਅਕੇਸ 'ਚ 30 ਜਨਵਰੀ,ਦਿਨ ਵੀਰਵਾਰ ਨੂੰ 'ਗਾਂਧੀ ਫੇਰ ਆ ਗਿਆ' ਦੀ ਸਟਾਰ ਕਾਸਟ ਪਹੁੰਚ ਰਹੀ ਹੈ । ਇਸ ਦੌਰਾਨ ਫ਼ਿਲਮ 'ਚ ਮੁੱਖ ਕਿਰਦਾਰ ਨਿਭਾ ਰਹੇ ਆਰਿਆ ਬੱਬਰ ਅਤੇ ਨੇਹਾ ਮਲਿਕ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ । ਇਸ ਸ਼ੋਅ 'ਚ ਦੋਵੇਂ ਸਟਾਰ ਜਿੱਥੇ ਫ਼ਿਲਮ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ।

ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਨਜ਼ਰ ਆਵੇਗੀ ‘ਗਾਂਧੀ ਫੇਰ ਆ ਗਿਆ’ ਦੀ ਸਟਾਰ ਕਾਸਟ

https://www.instagram.com/p/B75XYt1IqZt/

ਉੱਥੇ ਹੀ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਕੁਝ ਗੱਲਾਂ ਵੀ ਸ਼ੇਅਰ ਕਰਨਗੇ ।ਐਕਸ਼ਨ ਅਤੇ ਡਰਾਮੇ ਦੇ ਨਾਲ ਭਰਪੂਰ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ।ਤੁਸੀਂ ਵੀ ਇਸ ਫ਼ਿਲਮ ਬਾਰੇ ਕੁਝ ਰੋਚਕ ਗੱਲਾਂ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

https://www.instagram.com/p/B76Y2txBDGD/

ਇਸ ਦੇ ਨਾਲ ਹੀ ਤੁਸੀਂ ਇਸ ਸ਼ੋਅ ਨੁੰ ਵੇਖ ਕੇ ਕੁਝ ਸਵਾਲਾਂ ਦੇ ਜਵਾਬ ਦੇ ਕੇ ਇੱਕ ਗਿਫ਼ਟ ਵੀ ਜਿੱਤ ਸਕਦੇ ਹੋ । ਇਸ ਲਈ ਤੁਹਾਨੂੰ ਇਹ ਦੱਸਣਾ ਹੋਵੇਗਾ ਕਿ 'ਗਾਂਧੀ ਫੇਰ ਆ ਗਿਆ' ਉਸ ਦੀ ਰਿਲੀਜ਼ ਡੇਟ ਕੀ ਹੈ ? ਇਸ ਛੋਟੇ ਜਿਹੇ ਸਵਾਲ ਦਾ ਜਵਾਬ ਦੇ ਕੇ ਤੁਸੀਂ ਪਿਆਰਾ ਜਿਹਾ ਗਿਫ਼ਟ ਹਾਸਿਲ ਕਰ ਸਕਦੇ ਹੋ ।

0 Comments
0

You may also like