ਪੀਟੀਸੀ ਸ਼ੋਅਕੇਸ 'ਚ ਮਿਲੋ ਐਕਸ਼ਨ,ਰੋਮਾਂਸ ਅਤੇ ਥ੍ਰਿਲਰ ਨਾਲ ਭਰਪੂਰ ਫ਼ਿਲਮ 'ਮਲੰਗ' ਦੀ ਸਟਾਰ ਕਾਸਟ ਨੂੰ

Written by  Shaminder   |  February 04th 2020 01:05 PM  |  Updated: February 04th 2020 01:05 PM

ਪੀਟੀਸੀ ਸ਼ੋਅਕੇਸ 'ਚ ਮਿਲੋ ਐਕਸ਼ਨ,ਰੋਮਾਂਸ ਅਤੇ ਥ੍ਰਿਲਰ ਨਾਲ ਭਰਪੂਰ ਫ਼ਿਲਮ 'ਮਲੰਗ' ਦੀ ਸਟਾਰ ਕਾਸਟ ਨੂੰ

'ਮਲੰਗ' ਫ਼ਿਲਮ ਇੱਕ ਅਜਿਹੀ ਕਹਾਣੀ ਨੂੰ ਪੇਸ਼ ਕਰੇਗੀ ਜੋ ਹੋਰਨਾਂ ਸਭ ਫ਼ਿਲਮਾਂ ਤੋਂ ਹਟ ਕੇ ਹੋਵੇਗੀ । ਇਸ ਫ਼ਿਲਮ 'ਚ ਐਕਸ਼ਨ,ਰੋਮਾਂਸ ਅਤੇ ਸਸਪੈਂਸ ਵੇਖਣ ਨੂੰ ਮਿਲੇਗਾ ।ਇਸ ਫ਼ਿਲਮ 'ਚ ਮੁੱਖ ਅਦਾਕਾਰਾ ਦੇ ਤੌਰ 'ਤੇ ਦਿਸ਼ਾ ਪਟਾਨੀ, ਅਨਿਲ ਕਪੂਰ, ਅਦਿਤਿਆ ਰਾਏ ਕਪੂਰ ਨਜ਼ਰ ਆਉਣਗੇ ।ਅਦਾਕਾਰਾ ਦਿਸ਼ਾ ਪਟਾਨੀ ਅਤੇ ਅਦਾਕਾਰ ਅਦਿਤਿਆ ਰਾਏ ਕਪੂਰ ਨੇ ਦੱਸਿਆ ਕਿ ਇਹ ਫ਼ਿਲਮ ਪੀਟੀਸੀ ਨੈੱਟਵਰਕ ਵਾਂਗ ਮਨੋਰੰਜਨ ਦੇ ਮਾਮਲੇ 'ਚ 19 ਨਹੀਂ 20 ਦਾ ਵਾਅਦਾ ਦਰਸ਼ਕਾਂ ਨਾਲ ਕਰਦੀ ਹੈ ।

ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਮਿਲੋ ‘ਗਾਂਧੀ ਫੇਰ ਆ ਗਿਆ’ ਦੀ ਸਟਾਰ ਕਾਸਟ ਨੂੰ ਅਤੇ ਜਿੱਤੋ ਸ਼ਾਨਦਾਰ ਗਿਫ਼ਟ

https://www.instagram.com/p/B8G1viwojcw/

'ਮਲੰਗ' ਸੂਰੀ ਵੱਲੋਂ ਨਿਰਦੇਸ਼ਿਤ ਇੱਕ ਹਿੰਦੀ ਰੋਮਾਂਟਿਕ, ਐਕਸ਼ਨ ਅਤੇ ਥ੍ਰਿਲਰ ਨਾਲ ਭਰਪੂਰ ਇਸ ਫ਼ਿਲਮ 'ਚ ਸਭ ਕੁਝ ਵੇਖਣ ਨੂੰ ਮਿਲੇਗਾ ।ਇਸ ਫ਼ਿਲਮ ਦੀ ਸਟਾਰਕਾਸਟ ਪੀਟੀਸੀ ਦੇ ਪ੍ਰੋਗਰਾਮ ਸ਼ੋਅਕੇਸ 'ਚ ਪਹੁੰਚ ਰਹੀ ਹੈ ।ਇਸ ਸ਼ੋਅ ਦਾ ਪ੍ਰਸਾਰਣ 4 ਫਰਵਰੀ,ਦਿਨ ਮੰਗਲਵਾਰ ਰਾਤ ਨੂੰ 8:30ਵਜੇ ਕੀਤਾ ਜਾਵੇਗਾ ।

https://www.instagram.com/p/B8Guyu5FEDo/

ਜਿਸ 'ਚ ਫ਼ਿਲਮ ਦੇ ਅਦਾਕਾਰ ਫ਼ਿਲਮ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਸਾਂਝੀਆਂ ਕਰਨਗੇ । ਤੁਸੀਂ ਵੀ ਇਸ ਫ਼ਿਲਮ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network