‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਮਿਲਿੰਦ ਗਾਬਾ ਆਪਣੇ ਗਾਣਿਆਂ ਨਾਲ ਬੰਨਣਗੇ ਰੰਗ

Written by  Rupinder Kaler   |  December 31st 2019 03:05 PM  |  Updated: December 31st 2019 03:05 PM

‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਮਿਲਿੰਦ ਗਾਬਾ ਆਪਣੇ ਗਾਣਿਆਂ ਨਾਲ ਬੰਨਣਗੇ ਰੰਗ

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ । ਇਸ ਰਾਊਂਡ ਵਿੱਚ ਬਣੇ ਰਹਿਣ ਲਈ ਹਰ ਪ੍ਰਤੀਭਾਗੀ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ । ਪਰ ਜੱਜਾਂ ਦੀ ਪਾਰਖੀ ਨਜ਼ਰ ਉਹਨਾਂ ਹੀਰਿਆਂ ਨੂੰ ਹੀ ਅਗਲੇ ਰਾਊਂਡ ਵਿੱਚ ਜਗ੍ਹਾ ਬਨਾਉਣ ਦਾ ਮੌਕਾ ਦੇਵੇਗੀ, ਜਿਨ੍ਹਾਂ ਦੀ ਆਵਾਜ਼ ਵਿੱਚ ਦਮ ਹੈ । ਸੁਰ ਤੇ ਸੰਗੀਤ ਦੇ ਇਸ ਮੁਕਾਬਲੇ ਵਿੱਚ ਪ੍ਰਤੀਭਾਗੀਆਂ ਦੀ ਆਵਾਜ਼ ਨੂੰ ਪਰਖਣ ਲਈ ਸੈਲੀਬ੍ਰਿਟੀ ਜੱਜ ਵੀ ਪਹੁੰਚਦੇ ਹਨ ।

https://www.instagram.com/p/B6ueBCuFLcE/

ਇਸ ਵਾਰ ਯਾਨੀ 31 ਦਸੰਬਰ ਨੂੰ ਮਿਲਿੰਦ ਗਾਬਾ ਵੀ ਸੈਲੀਬ੍ਰਿਟੀ ਜੱਜ ਦੇ ਤੌਰ ਤੇ ਸ਼ੋਅ ਵਿੱਚ ਮੌਜੂਦ ਰਹਿਣਗੇ । ਮਿਲਿੰਦ ਗਾਬਾ ਸ਼ੋਅ ਵਿੱਚ ਜਿੱਥੇ ਪ੍ਰਤੀਭਾਗੀਆਂ ਨੂੰ ਸੰਗੀਤ ਦੇ ਗੁਰ ਦੱਸਣਗੇ ਉੱਥੇ ਆਪਣੇ ਗਾਣਿਆਂ ਨਾਲ ਵੀ ਰੰਗ ਬੰਨਣਗੇ । ਇਸ ਸੰਗੀਤ ਮਈ ਸ਼ਾਮ ਦਾ ਹਿੱਸਾ ਬਣਨ ਲਈ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network