ਪੀਟੀਸੀ ਸ਼ੋਅਕੇਸ 'ਚ ਇਸ ਵਾਰ ਕਨਿਕਾ ਕਪੂਰ ਅਤੇ ਮਨਮੀਤ ਸਿੰਘ ਨਾਲ ਹੋਵੇਗੀ ਖ਼ਾਸ ਮੁਲਾਕਾਤ

written by Shaminder | January 08, 2020

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਕਨਿਕਾ ਕਪੂਰ ਅਤੇ ਮਨਮੀਤ ਸਿੰਘ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ । ਇਸ ਸ਼ੋਅ 'ਚ ਇਹ ਦੋਵੇਂ ਸਟਾਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ । ਇਸ ਤੋਂ ਇਲਾਵਾ ਕਨਿਕਾ ਕਪੂਰ ਆਪਣੇ ਗੀਤਾਂ ਅਤੇ ਗਾਇਕੀ ਦੇ ਸਫ਼ਰ ਬਾਰੇ ਖ਼ਾਸ ਗੱਲਬਾਤ ਵੀ ਕਰਨਗੇ । ਕਨਿਕਾ ਕਪੂਰ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤਾਂ ਨਾਲ ਨਵਾਜ਼ਿਆ ਹੈ । ਹੋਰ ਵੇਖੋ:ਇਸ ਵਾਰ ਪੀਟੀਸੀ ਸ਼ੋਅਕੇਸ ਹੋਵੇਗਾ ਬੇਹੱਦ ਖ਼ਾਸ ਦੀਪਿਕਾ ਪਾਦੂਕੋਣ ਨਾਲ ਸੋਨਮ ਬਾਜਵਾ ਕਰਨਗੇ ਗੱਲਬਾਤ https://www.instagram.com/p/B7BSqOqlT9l/ ਇਸ ਦੇ ਨਾਲ ਹੀ ਕਈ ਪੰਜਾਬੀ ਗੀਤ ਵੀ ਉਨ੍ਹਾਂ ਨੇ ਗਾਏ ਹਨ । 'ਰੇਸ਼ਮ ਦਾ ਰੁਮਾਲ','ਠਾੜੇ ਰਹਿਓ','ਲਵ ਲੈਟਰ' ਸਣੇ ਕਈ ਗੀਤ ਹਨ ਜੋ ਕਿ ਸਰੋਤਿਆਂ ਦੀ ਪਹਿਲੀ ਪਸੰਦ ਹਨ । ਇਸ ਤੋਂ ਇਲਾਵਾ ਮਨਮੀਤ ਸਿੰਘ ਵੀ ਆਪਣੇ ਕਰੀਅਰ ਅਤੇ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਗੱਲਬਾਤ ਕਰਨਗੇ । https://www.instagram.com/p/B55aH-cl7fm/ ਇਸ ਸ਼ੋਅ ਦਾ ਪ੍ਰਸਾਰਣ 9 ਜਨਵਰੀ,ਦਿਨ ਵੀਰਵਾਰ ਰਾਤ 8:30 ਵਜੇ ਕੀਤਾ ਜਾਵੇਗਾ।ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਨਾਲ ਮਿਲਣਾ ਚਾਹੁੰਦੇ ਹੋ ਅਤੇ ਜਾਨਣਾ ਚਾਹੁੰਦੇ ਹੋ ਉਨ੍ਹਾਂ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਬਾਰੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ।

0 Comments
0

You may also like