ਪੀਟੀਸੀ ਸ਼ੋਅ ਕੇਸ ‘ਚ ਇਸ ਵਾਰ ਮਿਲੋ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਨੂੰ

written by Shaminder | April 24, 2020

ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਅਸੀਂ ਤੁਹਾਨੁੰ ਮਿਲਵਾਉਣ ਜਾ ਰਹੇ ਹਾਂ ਸੁਰਾਂ ਦੇ ਸਰਤਾਜ ਯਾਨੀ ਕਿ ਸਤਿੰਦਰ ਸਰਤਾਜ ਨੂੰ । ਸ਼ੋਅ ਕੇਸ ‘ਚ ਸਤਿੰਦਰ ਸਰਤਾਜ ਆਪਣੇ ਸੁਰਾਂ ਦੀ ਸਾਂਝ ਪਾਉਣਗੇ । ਇਸ ਦੇ ਨਾਲ ਹੀ ਉਹ ਆਪਣੇ ਹਾਲ ‘ਚ ਹੀ ਆਏ ਗੀਤ ‘ਜ਼ਫਰਨਾਮਾ’ ਬਾਰੇ ਵੀ ਗੱਲਬਾਤ ਕਰਨਗੇ । ਸਤਿੰਦਰ ਸਰਤਾਜ ਲਾਕਡਾਊਨ ‘ਚ ਕਿਸ ਤਰ੍ਹਾਂ ਆਪਣਾ ਸਮਾਂ ਬਿਤਾ ਰਹੇ ਹਨ ਅਤੇ ਉਹ ਇਸ ਦੌਰਾਨ ਕੀ ਕੰਮ ਕਰਦੇ ਹਨ ਇਸ ਬਾਰੇ ਵੀ ਦੱਸਣਗੇ । https://www.instagram.com/p/B_PgF8yhJgL/ ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ, 26 ਅਪ੍ਰੈਲ, ਦਿਨ ਐਤਵਾਰ ਸ਼ਾਮ, 4 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।ਦੱਸ ਦਈਏ ਕਿ ਇਸ ਪ੍ਰੋਗਰਾਮ ‘ਚ ਅਸੀਂ ਤੁਹਾਨੂੰ ਹਰ ਵਾਰ ਕਿਸੇ ਸੈਲੀਬ੍ਰੇਟੀ ਦੇ ਨਾਲ ਮਿਲਵਾੳੇੁਂਦੇ ਹਾਂ ਅਤੇ ਇਸ ਸ਼ੋਅ ਦੌਰਾਨ ਸਿਤਾਰੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ । https://www.instagram.com/p/B_P-Dp9n987/ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਨੇ ।ਉਹ ਫ਼ਿਲਮ ਇੱਕੋ ਮਿੱਕੇ ‘ਚ ਵੀ ਕੰਮ ਕਰ ਚੁੱਕੇ ਹਨ ।ਆਪਣੇ ਸੂਫ਼ੀ ਅੰਦਾਜ਼ ਦੇ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਣ ਵਾਲੇ ਸਤਿੰਦਰ ਸਰਤਾਜ ਜਿੱਥੇ ਸੁਰਾਂ ਦੇ ਸਰਤਾਜ ਹਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਹਨ । ਤੁਸੀਂ ਵੀ ਆਪਣੇ ਇਸ ਪਸੰਦੀਦਾ ਫ਼ਨਕਾਰ ਨੁੰ ਮਿਲਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

0 Comments
0

You may also like