ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਸੁੱਖ-ਈ ਮਿਊਜ਼ੀਕਲ ਡੌਕਟਰਸ ਨੂੰ

written by Shaminder | April 02, 2020

ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਸੁੱਖ ਈ ਮਿਊਜ਼ੀਕਲ ਡੌਕਟਰਸ ਇਸ ਵਾਰ ਪੀਟੀਸੀ ਸ਼ੋਅ ਕੇਸ ਦੀ ਰੌਣਕ ਵਧਾਉਣਗੇ । ਇਸ ਸ਼ੋਅ ‘ਚ ਉਹ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ । ਇਸ ਦੇ ਨਾਲ ਹੀ ਉਹ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਵੀ ਖੁੱਲ ਕੇ ਗੱਲਾਂ ਕਰਨਗੇ । ਤੁਸੀਂ ਵੀ ਜਾਨਣਾ ਚਾਹੁੰਦੇ ਹੋ ਉਨ੍ਹਾਂ ਦੇ ਗਾਇਕੀ ਦੇ ਸਫ਼ਰ, ਸੰਘਰਸ਼ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ । ਦਿਨ ਵੀਰਵਾਰ, 2 ਅਪ੍ਰੈਲ, ਰਾਤ 8:00 ਵਜੇ । ਹੋਰ ਵੇਖੋ:ਸੁੱਖ-ਈ ਮਿਊਜ਼ਿਕਲ ਡੌਕਟਰਸ ਨੇ ਆਪਣੀ ਮਾਤਾ ਜੀ ਦੀ ਜ਼ਿੰਦਗੀ ਦੇ ਇਸ ਖ਼ਾਸ ਮੌਕੇ ‘ਤੇ ਪਾਈ ਪੋਸਟ [embed]https://www.instagram.com/p/B-b9sQBBnRg/[/embed] ਉਨ੍ਹਾਂ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹ ਵੱਖਰੀ ਤਰ੍ਹਾਂ ਦੇ ਗੀਤਾਂ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਕੋਕਾ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । [embed]https://www.instagram.com/p/B-JpW3MBzaL/[/embed] ਇਸ ਗੀਤ ਨੂੰ ਉਨ੍ਹਾਂ ਨੇ ਨਵੇਂ ਅਤੇ ਪੁਰਾਣੇ ਅੰਦਾਜ਼ ‘ਚ ਰਿਲੀਜ਼ ਕੀਤਾ ਸੀ ਅਤੇ ਦੋਵਾਂ ਪੀੜੀਆਂ ਦੇ ਮਿਕਸਰ ਨੂੰ ਖੂਬ ਪਸੰਦ ਕੀਤਾ ਗਿਆ ਸੀ । ਉਨ੍ਹਾਂ ਨੇ ਪਿੱਛੇ ਜਿਹੇ ਆਪਣੀ ਮਾਤਾ ਦੇ ਨਾਲ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।  

0 Comments
0

You may also like