ਪ੍ਰਿਯੰਕਾ ਦੇ ਵਿਆਹ 'ਚ ਉਨ੍ਹਾਂ ਦੀ ਖਾਸ ਦੋਸਤ ਨਹੀਂ ਹੋਵੇਗੀ ਸ਼ਾਮਿਲ ,ਵੇਖੋ ਵੀਡਿਓ

Written by  Shaminder   |  November 30th 2018 07:50 AM  |  Updated: November 30th 2018 07:50 AM

ਪ੍ਰਿਯੰਕਾ ਦੇ ਵਿਆਹ 'ਚ ਉਨ੍ਹਾਂ ਦੀ ਖਾਸ ਦੋਸਤ ਨਹੀਂ ਹੋਵੇਗੀ ਸ਼ਾਮਿਲ ,ਵੇਖੋ ਵੀਡਿਓ

ਪ੍ਰਿਯੰਕਾ ਚੋਪੜਾ ਆਪਣੀਆਂ ਤਿਆਰੀਆਂ 'ਚ ਜੁਟੀ ਹੋਈ ਹੈ ਅਤੇ ਅੱਜ ਹੀ ਉਨ੍ਹਾਂ ਦੀ ਸੰਗੀਤ ਅਤੇ ਮਹਿੰਦੀ ਸੈਰੇਮਨੀ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ । ਦਰਅਸਲ ਉਨ੍ਹਾਂ ਦੇ ਵਿਆਹ 'ਚ ਉਨ੍ਹਾਂ ਦੀ ਖਾਸ ਸਹੇਲੀ ਸ਼ਾਮਿਲ ਨਹੀਂ ਹੋ ਸਕੇਗੀ । ਪ੍ਰਿਯੰਕਾ ਦੀ ਇਸ ਖਾਸ ਸਹੇਲੀ ਦਾ ਕੁਝ ਹੀ ਮਹੀਨੇ ਪਹਿਲਾਂ ਵਿਆਹ ਹੋਇਆ ਹੈ ਅਤੇ ਪ੍ਰਿਯੰਕਾ ਨੇ ਵੀ ਇਹ ਵਿਆਹ ਅਟੈਂਡ  ਕੀਤਾ ਸੀ ।

ਹੋਰ ਵੇਖੋ : ਅੰਬਾਨੀਆਂ ਦੇ ਵਿਆਹ ਦੇ ਕਾਰਡ ਨੂੰ ਵੀ ਮਾਤ ਪਾਉਂਦਾ ਪ੍ਰਿਯੰਕਾ ਚੋਪੜਾ ਅਤੇ ਨਿਕ ਦੇ ਵਿਆਹ ਦਾ ਕਾਰਡ, ਦੇਖੋ ਵੀਡਿਓ

https://www.youtube.com/watch?v=apYs41FE40w

ਉਹ ਵਿਆਹ 'ਚ ਹੈਰੀ ਅਤੇ ਮੇਗਨ ਦੇ ਵਿਆਹ 'ਚ ਰਾਇਲ ਅੰਦਾਜ਼ 'ਚ ਸ਼ਾਮਿਲ ਹੋਈ ਸੀ  ।ਅਸੀਂ ਗੱਲ ਕਰ ਰਹੇ ਹਾਂ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਅਤੇ ਐਕਟ੍ਰੈੱਸ ਮਾਡਲ ਮੈਗਨ ਮਾਰਕਲ ਦੀ ਜੋ ਪ੍ਰਿਯੰਕਾ ਦੇ ਵਿਆਹ 'ਚ ਭਾਰਤ ਨਹੀਂ ਆ ਸਕਣਗੇ । ਇਸ ਦਾ ਕਾਰਨ ਵੀ ਸਾਹਮਣੇ ਆ ਚੁੱਕਿਆ ਹੈ ।

priyanka chopra priyanka chopra

ਯੂ.ਐੱਸ ਵੀਕਲੀ ਦੇ ਮੁਤਾਬਕ ਮੇਗਨ ਮਾਰਕਲ ਇਸ ਸਮੇਂ ਗਰਭਵਤੀ ਹੈ ਫਰਵਰੀ ਤੱਕ ਉਨ੍ਹਾਂ ਦੇ ਘਰ ਇੱਕ ਨੰਨ੍ਹਾ ਮਹਿਮਾਨ ਵੀ ਆਉਣ ਵਾਲਾ ਹੈ । ਇਹੀ ਕਾਰਨ ਹੈ ਕਿ ਇਹ ਸ਼ਾਹੀ ਪਰਿਵਾਰ ਇਸ ਵਿਆਹ 'ਚ ਸ਼ਾਮਿਲ ਨਹੀਂ ਹੋ ਸਕੇਗਾ ।

priyanka priyanka

ਦੱਸ ਦਈਏ ਕਿ ਦੋਨਾਂ ਦਾ ਵਿਆਹ ਮਈ 'ਚ ਹੋਇਆ ਸੀ ਅਤੇ ਮੇਗਨ ਅਤੇ ਪ੍ਰਿਯੰਕਾ ਦੋ ਹਜ਼ਾਰ ਸੋਲਾਂ ਤੋਂ ਵਧੀਆ ਸਹੇਲੀਆਂ ਨੇ ।ਦੋਵੇਂ ਇੱਕ ਟੀਵੀ ਪ੍ਰੋਗਰਾਮ ਦੇ ਦੌਰਾਨ ਮਿਲੀਆਂ ਸਨ ਅਤੇ ਬਾਅਦ 'ਚ ਦੋਨਾਂ ਦੀ ਵਧੀਆ ਦੋਸਤੀ ਹੋ ਗਈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network