ਅੱਜ ਹੈ ਮੇਹਰ ਮਿੱਤਲ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਉਹਨਾਂ ਦੀਆਂ ਕੁਝ ਖ਼ਾਸ ਗੱਲਾਂ

Written by  Rupinder Kaler   |  September 20th 2019 10:40 AM  |  Updated: September 20th 2019 10:40 AM

ਅੱਜ ਹੈ ਮੇਹਰ ਮਿੱਤਲ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਉਹਨਾਂ ਦੀਆਂ ਕੁਝ ਖ਼ਾਸ ਗੱਲਾਂ

ਪਾਲੀਵੁੱਡ ਵਿੱਚ ਕੁਝ ਅਜਿਹੇ ਅਦਾਕਾਰ ਹੋਏ ਹਨ ਜਿੰਨ੍ਹਾਂ ਤੋਂ ਬਗੈਰ ਕਦੇ ਪੰਜਾਬੀ ਫ਼ਿਲਮਾਂ ਦੀ ਕਲਪਣਾ ਵੀ ਨਹੀਂ ਸੀ ਕੀਤੀ ਜਾ ਸਕਦੀ । ਇਹ ਅਦਾਕਾਰ ਅਜਿਹੇ ਸਨ ਜਿਹੜੇ ਪਰਦੇ ਤੇ ਆਉਂਦੇ ਹੀ ਛਾ ਜਾਂਦੇ ਸਨ । ਇਹਨਾਂ ਵਿੱਚੋਂ ਹੀ ਇੱਕ ਸਨ ਮੇਹਰ ਮਿੱਤਲ, ਜਿਨ੍ਹਾਂ ਦਾ ਅੱਜ ਜਨਮ ਦਿਨ ਹੈ । ਭਾਵੇਂ ਉਹ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਉਹਨਾਂ ਦੀਆਂ ਫ਼ਿਲਮਾਂ ਤੇ ਅਦਾਕਾਰੀ ਉਹਨਾਂ ਨੂੰ ਅਮਰ ਬਣਾ ਜਾਂਦੀ ਹੈ ।

ਉਨਾਂ ਦਾ ਜਨਮ 20 ਸਤੰਬਰ ਨੂੰ ਬਠਿੰਡਾ ‘ਚ ਹੋਇਆ । ਉਨਾਂ ਨੇ ਚੰਡੀਗੜ ‘ਚ ਲਾਅ ਦੀ ਪੜਾਈ ਕੀਤੀ ‘ਤੇ ਅੱਠ ਸਾਲ ਤੱਕ ਵਕੀਲ ਦੇ ਤੋਰ ‘ਤੇ ਆਪਣੀਆਂ ਸੇਵਾਵਾਂ ਦਿੱਤੀਆਂ । ਪਰ ਉਹਨਾਂ ਦਾ ਮਨ ਵਕੀਲੀ ਵਿੱਚ ਘੱਟ ਤੇ ਅਦਾਕਾਰੀ ਵਿੱਚ ਵੱਧ ਲੱਗਦਾ ਸੀ । ਇਸੇ ਲਈ ਉਨਾਂ ਫਿਲਮੀ ਦੁਨੀਆਂ ‘ਚ ਕਦਮ ਰੱਖਿਆ। 1975 ‘ਚ ਆਈ ਫਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ‘ਚ ਉਨਾਂ ਵੱਲੋਂ ਬਿਖੇਰੇ ਗਏ ਹਾਸਿਆਂ ਨੂੰ ਭਲਾ ਕੌਣ ਭੁੱਲ ਸਕਦਾ ਹੈ। ਮੇਹਰ ਮਿੱਤਲ ਨੇ ਤਿੰਨ ਦਹਾਕਿਆਂ ਤੱਕ ਆਪਣੇ ਫਿਲਮੀ ਸਫਰ ‘ਚ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਆਪਣੀ ਵੱਖਰੀ ਪਹਿਚਾਣ ਬਣਾਈ ।

ਪੁੱਤ ਜੱਟਾਂ ਦੇ, ਨੱਥੂਰਾਮ , ਚੰਨ ਪ੍ਰਦੇਸੀ, ਲੌਂਗ ਦਾ ਲਿਸ਼ਕਾਰਾ ਤੇ ਵਲੈਤੀ ਬਾਬੂ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਹਰ ਇੱਕ ਨੇ ਪਿਆਰ ਦਿੱਤਾ । ਇੱਕ ਸਮਾਂ ਤਾਂ ਅਜਿਹਾ ਆਇਆ ਕਿ ਉਹਨਾਂ ਤੋਂ ਬਗੈਰ ਕਿਸੇ ਪੰਜਾਬੀ ਫ਼ਿਲਮ ਦੀ ਕਲਪਣਾ ਵੀ ਨਹੀਂ ਸੀ ਕੀਤੀ ਜਾ ਸਕਦੀ ਸੀ । ਅਦਾਕਾਰੀ ਦੇ ਨਾਲ ਨਾਲ ਉਹਨਾਂ ਨੇ ਕਈ ਫ਼ਿਲਮਾਂ ਵੀ ਬਣਾਈਆਂ, ਜਿਸ ‘ਚ 1980 ‘ਚ ਆਈ ‘ਅੰਬੇ ਮਾਂ ਜਗਦੰਬੇ ਮਾਂ’ ਅਤੇ 1981 ‘ਚ ਆਈ ‘ਵਿਲਾਇਤੀ ਬਾਬੂ’ ‘ਚ ਉਨਾਂ ਨੇ ਬਿਹਤਰੀਨ ਅਦਾਕਾਰ ਦੇ ਨਾਲ ਨਾਲ ਕਾਮਯਾਬ ਪ੍ਰੋਡਿਊਸਰ ਦੀ ਵੀ ਭੂਮਿਕਾ ਨਿਭਾਈ ।

ਤਿੰਨ ਦਹਾਕਿਆਂ ‘ਚ ਉਨਾਂ ਨੇ 100 ਤੋਂ ਵੀ ਜਿਆਦਾ ਫਿਲਮਾਂ ‘ਚ ਕੰਮ ਕੀਤਾ ।ਇਸ ਤੋਂ ਇਲਾਵਾ ਉਨਾਂ ਨੇ ਕਈ ਬਾਲੀਵੁੱਡ ਕਲਾਕਾਰਾਂ ਨਾਲ ਵੀ ਕੰਮ ਕੀਤਾ । ਉਨਾਂ ਦੀ ਇਸ ਅਦਾਕਾਰੀ ਲਈ ਉਨਾਂ ਨੂੰ ਦਾਦਾ ਸਾਹਿਬ ਫਾਲਕੇ ਦੀ  ਜਯੰਤੀ ‘ਤੇ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ । ਮੇਹਰ ਮਿੱਤਲ ਆਪਣੇ ਸਮੇਂ ‘ਚ ਮਸ਼ਹੂਰ ਰਹੇ ਟੀਵੀ ਸੀਰੀਅਲ ‘ਬੁਨਿਆਦ’ ‘ਚ ਵੀ ਨਜ਼ਰ ਆ ਚੁੱਕੇ ਹਨ । ਇਸ ਸੀਰੀਅਲ ‘ਚ ਵੀ ਉਨ੍ਹਾਂ ਨੇ ਕਾਫੀ ਰੋਚਕ ਕਿਰਦਾਰ ਨਿਭਾਇਆ ਸੀ । ਉਨਾਂ ਦੇ ਪ੍ਰਸ਼ੰਸਕ ਅੱਜ ਵੀ ਉਨਾਂ ਦੀਆਂ ਫਿਲਮਾਂ ਨੂੰ ਵੇਖਦੇ ਹਨ । ਬੇਸ਼ੱਕ ਉਹ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹਨ,ਪਰ ਉਹ ਫਿਲਮਾਂ ਦੇ ਜ਼ਰੀਏ ਸਾਡੇ ਦਰਮਿਆਨ ਹਮੇਸ਼ਾ ਹੀ ਜਿੰਦਾ ਰਹਿਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network