ਆਪਣੀ ਕਮੇਡੀ ਨਾਲ ਲੋਕਾਂ ਦੇ ਦਿਲਾਂ ਤੇ ਕਰਦੇ ਸਨ ਰਾਜ, ਤੁਹਾਡੀ ਨਜ਼ਰ 'ਚ ਕਿਸਦੀ ਸੀ ਸਭ ਤੋਂ ਵਧੀਆ ਕਮੇਡੀ 

Written by  Rupinder Kaler   |  May 14th 2019 04:38 PM  |  Updated: May 14th 2019 04:38 PM

ਆਪਣੀ ਕਮੇਡੀ ਨਾਲ ਲੋਕਾਂ ਦੇ ਦਿਲਾਂ ਤੇ ਕਰਦੇ ਸਨ ਰਾਜ, ਤੁਹਾਡੀ ਨਜ਼ਰ 'ਚ ਕਿਸਦੀ ਸੀ ਸਭ ਤੋਂ ਵਧੀਆ ਕਮੇਡੀ 

ਪਾਲੀਵੁੱਡ ਵਿੱਚ ਬਹੁਤ ਸਾਰੇ ਅਜਿਹੇ ਕਮੇਡੀਅਨ ਸਨ ਜਿਨ੍ਹਾਂ ਨੂੰ ਦੇਖਦੇ ਹੀ ਹਰ ਇੱਕ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਸੀ । ਇਸ ਆਰਟੀਕਲ ਵਿੱਚ ਤੁਹਾਨੂੰ ਅਜਿਹੇ ਹੀ ਕੁਝ ਕਮੇਡੀਅਨਾਂ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਕਈ ਸਾਲ ਆਪਣੀ ਕਮੇਡੀ ਨਾਲ ਪਾਲੀਵੁੱਡ ਇੱਥਂੋ ਤੱਕ ਕਿ ਬਾਲੀਵੁੱਡ ਤੇ ਵੀ ਰਾਜ ਕੀਤਾ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਹਰ ਮਿੱਤਲ ਦੀ, ਜਿੰਨ੍ਹਾ ਦਾ ਜਨਮ 24 ਅਕਤੂਬਰ 1935 'ਚ ਬਠਿੰਡਾ 'ਚ ਹੋਇਆ । ਉਨਾਂ ਨੇ ਚੰਡੀਗੜ੍ਹ 'ਚ ਲਾਅ ਦੀ ਪੜਾਈ ਕੀਤੀ 'ਤੇ  ਅੱਠ ਸਾਲ ਤੱਕ ਵਕੀਲ ਦੇ ਤੋਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ ।ਉਨਾਂ ਦੇ ਹਸੂ ਹਸੂ ਕਰਦੇ ਚਿਹਰੇ ਨੂੰ ਉਦੋਂ ਵੱਖਰੀ ਪਹਿਚਾਣ ਮਿਲੀ ਜਦੋਂ ਉਨਾਂ ਨੇ ਫਿਲਮੀ ਦੁਨੀਆਂ 'ਚ ਕਦਮ ਰੱਖਿਆ।

Mehar Mittal Mehar Mittal

1975 'ਚ ਆਈ ਫਿਲਮ 'ਤੇਰੀ ਮੇਰੀ ਇੱਕ ਜਿੰਦੜੀ' 'ਚ ਉਨਾਂ ਵੱਲੋਂ ਬਿਖੇਰੇ ਗਏ ਹਾਸਿਆਂ ਨੂੰ ਭਲਾ ਕੌਣ ਭੁੱਲ ਸਕਦਾ ਹੈ। ਮੇਹਰ ਮਿੱਤਲ ਨੇ ਤਿੰਨ ਦਹਾਕਿਆਂ ਤੱਕ ਆਪਣੇ ਫ਼ਿਲਮੀ ਸਫ਼ਰ 'ਚ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੀ ਅੱਲਗ ਪਹਿਚਾਣ ਬਣਾਈ । 'ਪੁੱਤ ਜੱਟਾਂ ਦੇ ' ਦਾ ਬਾਲਮ ਪ੍ਰਦੇਸੀ , 'ਇਸ਼ਕ ਨਿਮਾਣਾ ਦਾ' ਨੱਥੂਰਾਮ ,'ਚੰਨ ਪ੍ਰਦੇਸੀ' ਦਾ  ਪੱਪੂ ,ਅਤੇ ਫਿਲਮ 'ਲੌਂਗ ਦਾ ਲਿਸ਼ਕਾਰਾ' ਦਾ ਰੁੜਿਆ ਕੁੱਬਾ ਹੋਵੇ ਜਾਂ ਕੋਈ ਹੋਰ ਕਿਰਦਾਰ ਮੇਹਰ ਮਿੱਤਲ ਨੇ ਨਿਭਾਏ, ਇਨਾਂ ਕਿਰਦਾਰਾਂ 'ਚ ਏਨਾਂ ਡੁੱਬ ਜਾਂਦੇ ਕਿ ਇਨਾਂ ਕਿਰਦਾਰਾਂ ਨੂੰ  ਉਹ ਖੁਦ ਜਿਉਂਦੇ ।

https://www.youtube.com/watch?v=n6UTks_pkzo

ਫਿਲਮ ਕਹਿਰ 'ਚ ਉਨਾਂ ਨੇ ਡਾਕਟਰ ਦੀ ਭੂਮਿਕਾ ਅਦਾ ਕੀਤੀ ,ਜਿਸ ਨੂੰ ਬਹੁਤ ਸਰਾਹਿਆ ਗਿਆ।ਅਦਾਕਾਰ ਹੋਣ ਦੇ ਨਾਲ ਨਾਲ ਉਨਾਂ ਨੇ ਦੋ ਫਿਲਮਾਂ ਵੀ ਬਣਾਈਆਂ ਜਿਸ 'ਚ 1980 'ਚ ਆਈ 'ਅੰਬੇ ਮਾਂ ਜਗਦੰਬੇ ਮਾਂ' ਅਤੇ 1981 'ਚ ਆਈ 'ਵਿਲਾਇਤੀ ਬਾਬੂ' 'ਚ  ਉਨਾਂ ਨੇ ਬਿਹਤਰੀਨ ਅਦਾਕਾਰ ਦੇ ਨਾਲ ਨਾਲ ਕਾਮਯਾਬ ਪ੍ਰੋਡਿਊਸਰ ਦੀ ਵੀ ਭੂਮਿਕਾ ਨਿਭਾਈ ।ਤਿੰਨ ਦਹਾਕਿਆਂ 'ਚ ਉਨਾਂ  ਨੇ 1੦੦ ਤੋਂ ਵੀ ਜਿਆਦਾ ਫਿਲਮਾਂ 'ਚ ਕੰਮ ਕੀਤਾ ।ਇਸ ਤੋਂ ਇਲਾਵਾ ਉਨਾਂ ਨੇ ਕਈ ਬਾਲੀਵੁੱਡ ਕਲਾਕਾਰਾਂ ਨਾਲ ਵੀ  ਕੰਮ ਕੀਤਾ ।

https://www.youtube.com/watch?v=_4W7L689xr0&t=81s

ਉਨਾਂ ਦੀ ਇਸ ਅਦਾਕਾਰੀ ਲਈ ਉਨਾਂ ਨੂੰ ਦਾਦਾ ਸਾਹਿਬ ਫਾਲਕੇ ਦੀ ੧੩੬ਵੀਂ ਜਯੰਤੀ 'ਤੇ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ । ਮੇਹਰ ਮਿੱਤਲ ਆਪਣੇ ਸਮੇਂ 'ਚ ਮਸ਼ਹੂਰ ਰਹੇ ਟੀਵੀ ਸੀਰੀਅਲ 'ਬੁਨਿਆਦ' 'ਚ ਵੀ ਨਜ਼ਰ ਆ ਚੁੱਕੇ ਹਨ । ਇਸ ਸੀਰੀਅਲ 'ਚ ਵੀ ਉਨ੍ਹਾਂ ਨੇ ਕਾਫੀ ਰੋਚਕ ਕਿਰਦਾਰ ਨਿਭਾਇਆ ਸੀ । ਇਸ ਅਦਾਕਾਰ ਵੱਲੋਂ ਪੰਜਾਬੀ ਫਿਲਮਾਂ 'ਚ ਪਾਏ ਗਏ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ।

Jaspal Bhatti Jaspal Bhatti

ਮੇਹਰ ਮਿੱਤਲ ਵਾਂਗ ਜਸਪਾਲ ਭੱਟੀ ਭਾਵਂੇ ਅੱਜ ਸਾਡੇ ਵਿੱਚ ਮੌਜੂਦ ਤਾਂ ਨਹੀਂ ਪਰ ਉਹਨਾਂ ਦੀ ਕਮੇਡੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਉਹਨਾਂ ਨੇ ਆਪਣੀ ਕਮੇਡੀ ਨਾਲ ਹਰ ਇੱਕ ਦਾ ਦਿਲ ਜਿੱਤਿਆ ਸੀ । ਮਾਰਚ 1955 ਚ ਅੰਮ੍ਰਿਤਸਰ 'ਚ ਪੈਦਾ ਹੋਏ ਜਸਪਾਲ ਭੱਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਦੇ ਸ਼ੋਅ 'ਉਲਟਾ ਪੁਲਟਾ' ਨਾਲ ਕੀਤੀ ਸੀ । ਇਹ ਸ਼ੋਅ ਏਨਾਂ ਕੁ ਮਕਬੂਲ ਹੋਇਆ ਸੀ ਕਿ ਇਸ ਸ਼ੋਅ ਦੇ ਪਾਲੀਵੁੱਡ ਤੇ ਬਾਲੀਵੁੱਡ ਤੱਕ ਚਰਚੇ ਹੋਏ ਸ਼ੁਰੂ ਹੋ ਗਏ ਸਨ ।

https://www.youtube.com/watch?v=efP5meblbmo&t=12s

ਟੀ. ਵੀ. ਸ਼ੋਅ 'ਫਲਾਪ ਸ਼ੋਅ' ਅਤੇ 'ਉਲਟਾ ਪੁਲਟਾ' ਨਾਲ ਚਰਚਾ 'ਚ ਆਏ ਜਸਪਾਲ ਭੱਟੀ ਦੀ ਕਮੇਡੀ ਹਰ ਇੱਕ ਨੂੰ ਪਸੰਦ ਆਈ ਕਿਉਂਕਿ ਉਹਨਾਂ ਦੀ ਕਮੇਡੀ ਜਿੱਥੇ ਲੋਕਾਂ ਨੂੰ ਹਸਾਉਂਦੀ ਸੀ ਉੱਥੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਤੇ ਵੀ ਚੋਟ ਕਰਦੀ ਸੀ । ਜਸਪਾਲ ਭੱਟੀ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ । 'ਮਾਹੌਲ ਠੀਕ ਹੈ', 'ਦਿਲ ਪਰਦੇਸੀ ਹੋ ਗਿਆ', ਅਤੇ 'ਪਾਵਰ ਕੱਟ' ਵਰਗੀਆਂ ਫ਼ਿਲਮਾਂ ਵਿੱਚ ਕੀਤੀ ਗਈ ਉਹਨਾਂ ਦੀ ਬਾਕਮਾਲ ਅਦਾਕਾਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਜਸਪਾਲ ਭੱਟੀ ਨੇ ਬਾਲੀਵੁੱਡ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਖੇਰੇ ਹਨ । 'ਆ ਅਬ ਲੌਟ ਚਲੇਂ', 'ਕੋਈ ਮੇਰੇ ਦਿਲ ਸੇ ਪੂਛੇ', 'ਹਮਾਰਾ ਦਿਲ ਆਪਕੇ ਪਾਸ ਹੈ', 'ਤੁਝੇ ਮੇਰੀ ਕਸਮ', 'ਕਾਲਾ ਸਾਮਰਾਜਯ' ਅਤੇ 'ਕੁਛ ਨਾ ਕਹੋ' ਵਰਗੀਆਂ ਫ਼ਿਲਮਾਂ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਜਸਪਾਲ ਭੱਟੀ ਨੂੰ ਉਹਨਾਂ ਦੀ ਅਦਕਾਰੀ ਕਰਕੇ ਮੌਤ ਤੋਂ ਬਾਅਦ 2013 'ਚ ਪਦਮ ਭੂਸ਼ਣ ਨਾਲ ਵੀ ਨਵਾਜਿਆ ਗਿਆ ਸੀ ।

 Vivek Shauq Vivek Shauq

ਵਿਵੇਕ ਸ਼ੌਕ ਵੀ ਉਹ ਕਮੇਡੀਅਨ ਹੈ ਜਿਸ ਨੇ ਜਸਪਾਲ ਭੱਟੀ ਨਾਲ ਕਈ ਕਮੇਡੀ ਫ਼ਿਲਮਾਂ ਤੇ ਪ੍ਰੋਗਰਾਮਾਂ ਵਿੱਚ ਆਪਣੀ ਕਲਾ ਦਾ ਜੌਹਰ ਦਿਖਾਇਆ ਸੀ । ਵਿਵੇਕ ਸ਼ੌਕ ਦਾ ਜਨਮ 21 ਜੂਨ 1963  ਨੂੰ ਚੰਡੀਗੜ੍ਹ 'ਚ ਹੋਇਆ ਸੀ।ਉਹ ਇੱਕ ਅਦਾਕਾਰ,ਕਮੇਡੀਅਨ ,ਲੇਖਕ 'ਤੇ ਗਾਇਕ ਵਜੋਂ ਵੀ ਜਾਣੇ ਜਾਂਦੇ ਹਨ । ਉਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ 'ਤੇ ਆਉਣ ਵਾਲੇ ਜਸਪਾਲ ਭੱਟੀ ਦੇ ਸ਼ੋਅ ਉਲਟ ਪੁਲਟਾ ਤੋਂ ਕੀਤੀ ਸੀ।ਇਸ ਤੋਂ ਬਾਅਦ ਉਨਾਂ ਨੇ ਆਪਣਾ ਧਿਆਨ ਪੰਜਾਬੀ 'ਤੇ ਹਿੰਦੀ ਫਿਲਮਾਂ 'ਤੇ ਕੇਂਦ੍ਰਿਤ ਕੀਤਾ ।

https://www.youtube.com/watch?v=lzJVRg7s17g&t=3s

ਉਨਾਂ ਦੀ ਪਹਿਲੀ ਹਿੰਦੀ ਫਿਲਮ 1998 'ਚ ਆਈ 'ਬਰਸਾਤ ਕੀ ਰਾਤ' ਸੀ ਪਰ ਉਨਾਂ ਨੂੰ ਪਹਿਚਾਣ ਮਿਲੀ 2001 'ਚ ਆਈ 'ਗਦਰ' ਇੱਕ ਪ੍ਰੇਮ ਕਥਾ ਤੋਂ । ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਉਨਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ। 'ਦਿੱਲੀ ਹਾਈਟਸ', 'ਐਤਰਾਜ਼', '੩੬ ਚਾਈਨਾ ਟਾਊਨ' ,'ਹਮ ਕੋ ਦੀਵਾਨਾ ਕਰ ਗਏ','ਅਸਾਂ ਨੂੰ ਮਾਣ ਵਤਨਾਂ ਦਾ', 'ਮਿਨੀ ਪੰਜਾਬ' ਸਮੇਤ ਕਈ ਫਿਲਮਾਂ 'ਚ ਅਲੱਗ ਅਲੱਗ ਕਿਰਦਾਰ ਨਿਭਾ ਕੇ ਆਪਣੀ ਬਹੁਮੁਖੀ ਪ੍ਰਤਿਭਾ ਦਾ ਸਬੂਤ ਦਿੱਤਾ ।

https://www.youtube.com/watch?v=kxGP0icGIrY

ਫਿਲਮ 'ਚੱਕ ਦੇ ਫੱਟੇ' 'ਚ ਜਿਸ ਤਰਾਂ ਦੀ ਕਮੇਡੀ ਕਰਕੇ ਉਨਾਂ ਨੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ਉਹ ਕਿਸੇ ਤੋਂ ਲੁਕਿਆ ਨਹੀਂ । ਪਰ ਪੰਜਾਬੀ ਫਿਲਮਾਂ ਦਾ ਇਹ ਉਭਰਦਾ ਸਿਤਾਰਾ ਸਾਡੇ ਵਿਚਕਾਰ ਕੁਝ ਕੁ ਦਿਨਾਂ ਦਾ ਮਹਿਮਾਨ ਹੈ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ। 10  ਜਨਵਰੀ ਨੂੰ ਮੁੰਬਈ 'ਚ ਦਿਲ ਦਾ ਦੌਰਾ ਪੈਣ ਕਰਕੇ ਉਨਾਂ ਦਾ ਦਿਹਾਂਤ ਹੋ ਗਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network