ਮੇਹਰ ਵਾਨੀ ਤੇ ਗੈਰੀ ਸੰਧੂ ਦੇ ਗਾਣੇ ਦਾ ਟੀਜ਼ਰ ਹੋਇਆ ਰਿਲੀਜ਼

written by Rupinder Kaler | December 05, 2019

ਗਾਇਕਾ ਮੇਹਰ ਵਾਨੀ ਤੇ ਗੈਰੀ ਸੰਧੂ ਆਪਣੇ ਪ੍ਰਸ਼ੰਸਕਾਂ ਲਈ ਰੋਮਾਂਟਿਕ ਸੈਡ ਸੌਂਗ ਲੈ ਕੇ ਆਉਣ ਵਾਲੇ ਹਨ । ‘Pachtayian’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਟੀਜ਼ਰ ਦੀ ਵੀਡੀਓ ਸ਼ੇਅਰ ਕੀਤੀ ਹੈ । ਮੇਹਰ ਵਾਨੀ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਬੋਲ ਤੇ ਕੰਪੋਜਿੰਗ ਗੈਰੀ ਸੰਧੂ ਨੇ ਕੀਤੀ ਹੈ ।

https://www.instagram.com/p/B5eseEZlh4r/

ਗੀਤ ਦਾ ਮਿਊਜ਼ਿਕ ਕਲੇਰ ਹਬੀਬ ਨੇ ਤਿਆਰ ਕੀਤਾ ਹੈ, ਤੇ ਗਾਣੇ ਦਾ ਪੂਰਾ ਪ੍ਰੋਜੈਕਟ ਪ੍ਰਿੰਸ 810 ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਜਾ ਰਿਹਾ ਹੈ । ਮੇਹਰ ਵਾਨੀ ਦੇ ਗਾਣੇ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

https://www.instagram.com/p/B5ph2I3hRRN/

ਇਸ ਟੀਜ਼ਰ ਨੂੰ ਦੇਖਕੇ ਮਿਊਜ਼ਿਕ ਸੁਣਨ ਵਾਲਿਆਂ ਦੀ ਉਤਸੁਕਤਾ ਵੱਧ ਗਈ ਹੈ ਤੇ ਉਹ ਗਾਣੇ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੈਰੀ ਸੰਧੂ ਹੁਣ ਤੱਕ ਕਈ ਗਾਇਕਾਂ ਦੇ ਨਾਲ ਕੰਮ ਕਰ ਚੁੱਕੇ ਹਨ । ਉਹਨਾਂ ਦੇ ਗਾਣੇ ਹੋਰਾਂ ਤੋਂ ਹਟਕੇ ਹੁੰਦੇ ਹਨ ।

https://www.instagram.com/p/Bl4_bCzhSK0/

You may also like