ਛੜਾ' ਫ਼ਿਲਮ ਦਾ ਗੀਤ 'ਮਹਿਫ਼ਿਲ' ਰਿਲੀਜ਼ ਹੋਣ 'ਤੇ ਸੋਨੀ ਕਰਿਊ ਨੇ ਦਿਲਜੀਤ ਦੋਸਾਂਝ ਦਾ ਕੁਝ ਇਸ ਤਰ੍ਹਾਂ ਕੀਤਾ ਧੰਨਵਾਦ 

Written by  Rupinder Kaler   |  June 13th 2019 04:34 PM  |  Updated: June 13th 2019 04:34 PM

ਛੜਾ' ਫ਼ਿਲਮ ਦਾ ਗੀਤ 'ਮਹਿਫ਼ਿਲ' ਰਿਲੀਜ਼ ਹੋਣ 'ਤੇ ਸੋਨੀ ਕਰਿਊ ਨੇ ਦਿਲਜੀਤ ਦੋਸਾਂਝ ਦਾ ਕੁਝ ਇਸ ਤਰ੍ਹਾਂ ਕੀਤਾ ਧੰਨਵਾਦ 

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ 'ਛੜਾ' ਦਾ ਗੀਤ ਮਹਿਫ਼ਿਲ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਗਾਣੇ ਵਿੱਚ ਸੋਨੀ ਕਰਿਉ ਦੇ ਮੁੰਡਿਆਂ ਨੂੰ ਵੀ ਫੀਚਰ ਕੀਤਾ ਗਿਆ ਹੈ ।ਸੋਨੀ ਕਰਿਉ ਦੇ ਮੈਂਬਰ ਸੋਸ਼ਲ ਮੀਡੀਆ ਤੇ ਖੁੱਲੀਆਂ ਪੈਂਟਾ ਵਾਲੇ ਮੁੰਡਿਆਂ ਦੇ ਨਾਂਅ ਨਾਲ ਮਸ਼ਹੂਰ ਹਨ ।

https://www.youtube.com/watch?v=TmA06Z8R0oM

ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਗੁਰਪ੍ਰੀਤ ਸੋਨੀ ਨੇ ਖੁਸ਼ੀ ਜ਼ਾਹਿਰ ਕੀਤੀ ਹੈ । ਗੁਰਪ੍ਰੀਤ ਸੋਨੀ ਨੇ ਗਾਇਕ ਦਿਲਜੀਤ ਦੋਸਾਂਝ ਦਾ ਧੰਨਵਾਦ ਕੀਤਾ ।  ਗੁਰਪ੍ਰੀਤ ਸੋਨੀ ਨੇ ਕਿਹਾ ਕਿ ਉਸ ਦੀ ਖੁਸ਼ੀ ਦਾ ਠਿਕਾਣਾ ਨਹੀਂ ਕਿਉਂਕਿ ਇਸ ਗਾਣੇ ਨੇ ਉਸ ਨੂੰ ਤੇ ਸੋਨੀ ਕਰਿਉ  ਦੇ ਸਾਰੇ ਮੈਂਬਰਾਂ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਦਿਵਾ ਦਿੱਤੀ ਹੈ । ਗੁਰਪ੍ਰੀਤ ਸੋਨੀ ਨੇ ਇਸ ਸਬੰਧ ਵਿੱਚ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ ।

https://www.instagram.com/p/BypaxhsH0L_/?igshid=1bdzzntxhuwah

ਇਸ ਤੋਂ ਇਲਾਵਾ ਗੁਰਪ੍ਰੀਤ ਸੋਨੀ ਨੇ ਦੱਸਿਆ ਹੈ ਕਿ ਗਾਣੇ ਦੀ ਸ਼ੂਟਿੰਗ ਦੌਰਾਨ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹੌਲ ਮਿਲਿਆ ਤੇ ਉਸ ਨੇ ਜਦੋਂ ਕੈਮਰਾ ਫੇਸ ਕੀਤਾ ਤਾਂ ਉਸ ਨੂੰ ਕਿਸ ਤਰ੍ਹਾਂ ਦਾ ਅਹਿਸਾਸ ਹੋਇਆ । ਦੂਜੇ ਪਾਸੇ ਗਾਇਕ ਦਿਲਜੀਤ ਦੋਸਾਂਝ ਨੇ ਵੀ ਗਾਣੇ ਦੀ ਮੇਕਿੰਗ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।

https://www.instagram.com/p/BypQDMMFSnZ/

ਗੀਤ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਅਵਾਜ਼ ਹੈ ਅਤੇ ਰੈਵ ਹੰਜਰਾ ਦੇ ਬੋਲ ਹਨ। ਵੀ ਰੈਕਸ ਮਿਊਜ਼ਿਕ ਵੱਲੋਂ ਗਾਣੇ ਦਾ ਸੰਗੀਤ ਤਿਆਰ ਕੀਤਾ ਗਿਆ ਹੈ।ਜਗਦੀਪ ਸਿੰਘ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ ਛੜਾ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਸਾਰੇ ਹੀ ਗਾਣੇ ਅਤੇ ਟਰੇਲਰ ਸੁਪਰਹਿੱਟ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network