ਮਹਿਤਾਬ ਵਿਰਕ ਕਿਸ ਪਿੱਛੇ ਸਾਰਾ-ਸਾਰਾ ਦਿਨ ਗੇੜੇ ਮਾਰ ਰਿਹਾ ਨੇ, ਦੇਖੋ ਵੀਡੀਓ

Written by  Lajwinder kaur   |  January 11th 2019 03:48 PM  |  Updated: January 11th 2019 03:50 PM

ਮਹਿਤਾਬ ਵਿਰਕ ਕਿਸ ਪਿੱਛੇ ਸਾਰਾ-ਸਾਰਾ ਦਿਨ ਗੇੜੇ ਮਾਰ ਰਿਹਾ ਨੇ, ਦੇਖੋ ਵੀਡੀਓ

ਪੰਜਾਬੀ ਗਾਇਕ ਮਹਿਤਾਬ ਵਿਰਕ ਜਿਹਨਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸਰੋਤਿਆਂ ਦੇ ਦਿਲ ‘ਚ ਵੱਖਰਾ ਜਗਾ ਬਣਾ ਲਈ ਹੈ। ਮਹਿਤਾਬ ਜੋ ਕਿ ਆਪਣੀ ਨਵੀਂ ਪੇਸ਼ਕਸ਼ ‘ਪੀਕ ਆ ਬੂ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਹਨ। ਇਹ ਗੀਤ ਰੋਮਾਂਟਿਕ ਗੀਤ ਹੈ ਜਿਸ ਨੂੰ ਮਹਿਤਾਬ ਵਿਰਕ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਹਾਜ਼ੀ ਨਵੀ ਨੇ ਲਿਖੇ ਹਨ ਤੇ ਗੀਤ ਦਾ ਮਿਊਜ਼ਿਕ ਸਟਾਰਬੁਆਏ ਮਿਊਜ਼ਿਕ ਐਕਸ ਨੇ ਤਿਆਰ ਕੀਤਾ। ਪੀਕ ਆ ਬੂ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਸਰੋਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ  ਮਹਿਤਾਬ ਵਿਰਕ ਦੇ ਨਵੇਂ ਗੀਤ ਦਾ 'ਪੀਕ ਆ ਬੂ' ਦਾ ਅਨੰਦ ਲੈ ਰਹੇ ਹਨ। ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

https://www.youtube.com/watch?v=MKuKwGQBCjU&feature=youtu.be

ਇਸ ਰੋਮਾਂਟਿਕ ਗੀਤ ਦੀ ਵੀਡੀਓ ਵੀ ਬਹੁਤ ਵਧੀਆ ਬਣਾਈ ਗਈ ਹੈ ਜਿਸ ਚ ਮਹਿਤਾਬ ਵਿਰਕ ਬਹੁਤ ਕੂਲ ਲੁੱਕ ਚ ਨਜ਼ਰ ਆ ਰਹੇ ਹਨ। ਗੀਤ ਦਾ ਨਾਮ ਗੇਮ ਪੀਕ ਆ ਬੂ ਤੇ ਰੱਖਿਆ ਗਿਆ ਹੈ। ਵੀਡੀਓ ‘ਚ ਗੀਤ ਦਾ ਮਾਡਲ ‘ਪੀਕ ਆ ਬੂ’ ਖੇਡਦੀ ਨਜ਼ਰ ਆ ਰਹੀ ਹੈ।

https://www.instagram.com/p/BsfAjhtnurO/

ਹੋਰ ਵੇਖੋ: ਹਰਸ਼ਦੀਪ ਕੌਰ ਨੂੰ ਮਿਲਿਆ ਗੁਰਦਾਸ ਮਾਨ ਤੋਂ ਆਸ਼ੀਰਵਾਦ

ਗਾਇਕ ਮਹਿਤਾਬ ਵਿਰਕ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬੀਟ, ਸੈਂਡ ਤੇ ਰੋਮਾਂਟਿਕ ਗੀਤ ਦੇ ਚੁੱਕੇ ਨੇ ਜਿਵੇਂ ‘ਆਪਣੀ ਬਣਾ ਲੈ’ , ‘ਪਰਪੋਸ’, ਅਤੇ ‘ਹਾਰ ਜਾਨੀਆਂ’, ‘ਬਣਾਈ ਜੋੜੀ ਵੇ’, ‘ਸਾਡੇ ਬਾਰਾਂ’ ਤੇ ‘ਕਹਿਰ’ ਆਦਿ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਮਹਿਤਾਬ ਵਿਰਕ ਜੋ ਕਿ ਪੰਜਾਬੀ ਵੈੱਬ ਸੀਰੀਜ਼ ‘ਗੈਂਗਲੈਂਡ ਇਨ ਮਦਰਲੈਂਡ’ ‘ਚ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲ ਜਿੱਤ ਰਹੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network