ਮਹਿਤਾਬ ਵਿਰਕ ਨੇ ਫ਼ਿਲਮ 'ਨੀ ਮੈਂ ਸੱਸ ਕੁਟਣੀ' ਦਾ ਪਹਿਲਾ ਪੋਸਟਰ ਕੀਤਾ ਸ਼ੇਅਰ, ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

written by Pushp Raj | March 30, 2022

ਕੋਵਿਡ-19 ਦੇ ਪ੍ਰਕੋਪ ਕਾਰਨ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਦੇਰੀ ਹੋ ਗਈ ਸੀ, ਹਾਲਾਂਕਿ ਹੁਣ ਜਿਵੇਂ ਹੀ ਸਿਨੇਮਾਘਰ ਮੁੜ ਖੁੱਲ੍ਹ ਰਹੇ ਹਨ, ਨਿਰਮਾਤਾ ਇੱਕ ਤੋਂ ਬਾਅਦ ਇੱਕ ਫਿਲਮਾਂ ਨੂੰ ਰਿਲੀਜ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਗਾਇਕ ਮਹਿਤਾਬ ਵਿਰਕ ਨੇ ਹੁਣ ਆਪਣੀ ਮੋਸਟ ਅਵੇਟਿਡ ਤੇ ਪਰਿਵਾਰਕ ਮਨੋਰੰਜਨ ਵਾਲੀ ਫਿਲਮ 'ਨੀ ਮੈਂ ਸੱਸ ਕੁਟਨੀ' ਦਾ ਪਹਿਲਾ ਪੋਸਟ ਤੇ ਫ਼ਿਲਮ ਦੀ ਰਿਲੀਜ਼ ਡੇਟ ਸ਼ੇਅਰ ਕੀਤੀ ਹੈ।

ਪੰਜਾਬੀ ਸਿਨੇਮਾ ਇੰਡਸਟਰੀ ਦੇ ਸ਼ਾਨਦਾਰ ਅਭਿਨੇਤਾ ਤੇ ਗਾਇਕ ਮਹਿਤਾਬ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ 'ਨੀ ਮੈਂ ਸਾਸ ਕੁਟਨੀ' ਦਾ ਪੋਸਟ ਸ਼ੇਅਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇਫ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਵੀ ਜਾਣਕਾਰੀ ਦਿੱਤੀ ਹੈ।

ਮਹਿਤਾਬ ਵਿਰਕ ਨੇ ਫਿਲਮ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਐਲਾਨ ਕੀਤਾ ਕਿ ਫਿਲਮ ਨੀ ਮੈਂ ਸੱਸ ਕੁਟਨੀ 29 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਸ਼ੇਅਰ ਕੀਤੇ ਗਏ ਪੋਸਟਰ ਵਿੱਚ ਸਾਰੇ ਹੀ ਕਲਾਕਾਰਾਂ ਦਾ ਫਰਸਟ ਲੁੱਕ ਵੇਖਣ ਨੂੰ ਮਿਲ ਰਿਹਾ ਹੈ।

ਹੋਰ ਪੜ੍ਹੋ : ਕੀ ਤੁਸੀਂ ਵੀ ਦਿਲਜੀਤ ਦੋਸਾਂਝ ਦੇ ਵਰਲਡ ਟੂਰ Born to Shine 'ਚ ਹੋਣਾ ਚਾਹੁੰਦੇ ਹੋ ਸ਼ਾਮਿਲ ਤਾਂ ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਮਹਿਤਾਬ ਵਿਰਕ ਤੋਂ ਇਲਾਵਾ ਇਸ ਫਿਲਮ ਵਿੱਚ ਨਿਸ਼ਾ ਬਾਨੋ, ਅਨੀਤਾ ਦੇਵਗਨ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਤਨਵੀ ਨਾਗੀ, ਅਕਸ਼ਿਤਾ ਸ਼ਰਮਾ ਅਤੇ ਹੋਰ ਕਈ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਹਨ।

ਨੀ ਮੈਂ ਸਾਸ ਕੁਟਨੀ ਨੂੰ ਬਨਵੈਤ ਫਿਲਮਜ਼ ਦੁਆਰਾ ਸਚਿਨ ਅੰਕੁਸ਼ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਫਿਲਮ ਨੂੰ ਪਰਵੀਨ ਕੁਮਾਰ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ ਅਤੇ ਵ੍ਹਾਈਟ ਹਿੱਲ ਸਟੂਡੀਓ ਦੁਆਰਾ ਦੁਨੀਆ ਭਰ ਵਿੱਚ ਡੀਸਟ੍ਰੀਬਿਊਟ ਕੀਤਾ ਜਾਵੇਗਾ।

 

View this post on Instagram

 

A post shared by Mehtab Virk (@iammehtabvirk)

You may also like