ਮਹਿਤਾਬ ਵਿਰਕ ਨੇ ਸ੍ਰੀ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਸਾਂਝੀਆਂ ਕੀਤੀਆਂ ਤਸਵੀਰਾਂ

written by Lajwinder kaur | October 03, 2019

ਪੰਜਾਬੀ ਗਾਇਕ ਮਹਿਤਾਬ ਵਿਰਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ‘ਚ ਉਹ ਨੀਲੇ ਰੰਗ ਦੀ ਦਸਤਾਰ ਤੇ ਵ੍ਹਾਈਟ ਰੰਗ ਦੇ ਕੁੜਤੇ ਪਜਾਮੇ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ, ‘ਧੰਨ ਧੰਨ ਰਾਮਦਾਸ ਗੁਰੂ... #ਵਾਹਿਗੁਰੂ #ਆਸ਼ੀਰਵਾਦ #ਸਰਬਤ ਦਾ ਭਲਾ’ ਇਸ ਦੇ ਨਾਲ ਹੀ ਉਨ੍ਹਾਂ ਨੇ ਸਰਪ੍ਰਾਈਜ਼ ਦੀ ਗੱਲ ਵੀ ਆਖੀ ਹੈ। ਜਿਸ ਦਾ ਖੁਲਾਸਾ ਉਹ ਬਹੁਤ ਜਲਦ ਕਰਨਗੇ।

 

View this post on Instagram

 

Dhan Dhan Ramdas Gur ? #waheguru #blessed #sarbatdabhla #Surprice_soon ❤️

A post shared by Mehtab Virk (ਮਹਿਤਾਬ ਵਿਰਕ) (@iammehtabvirk) on

ਹੋਰ ਵੇਖੋ:ਫ਼ਿਲਮ ‘ਤੂਫ਼ਾਨ’ ਤੋਂ ਫ਼ਰਹਾਨ ਅਖ਼ਤਰ ਦੀ ਬੌਕਸਰ ਲੁੱਕ ਦੀ ਪਹਿਲੀ ਝਲਕ ਆਈ ਸਾਹਮਣੇ

ਜੇ ਗੱਲ ਕਰੀਏ ਮਹਿਤਾਬ ਵਿਰਕ ਦੇ ਕੰਮ ਦੀ ਤਾਂ ਹਾਲ ਹੀ ਚ ਉਹ ਆਪਣੇ ਨਵੇਂ ਗੀਤ ‘ਭੁੱਲਿਆ ਸਵੇਰ ਦਾ’ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਏ ਹਨ। ਉਨ੍ਹਾਂ ਦੇ ਇਸ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਦਾ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚੱਲਦੇ ਉਨ੍ਹਾਂ ਦੇ ਗੀਤ ਨੇ ਇੱਕ ਮਿਲੀਅਨ ਤੋਂ ਵੱਧ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।

You may also like