ਮਹਿਤਾਬ ਵਿਰਕ ਰੱਬ ਦਾ ਕਰ ਰਹੇ ਹਨ ਸ਼ੁਕਰਾਨਾ, ਜੋ ਅਕਾਨਸ਼ਾ ਨਾਲ ਉਨ੍ਹਾਂ ਦੀ ਜੋੜੀ ਬਣਾਈ

Written by  Gourav Kochhar   |  April 06th 2018 01:27 PM  |  Updated: April 06th 2018 01:28 PM

ਮਹਿਤਾਬ ਵਿਰਕ ਰੱਬ ਦਾ ਕਰ ਰਹੇ ਹਨ ਸ਼ੁਕਰਾਨਾ, ਜੋ ਅਕਾਨਸ਼ਾ ਨਾਲ ਉਨ੍ਹਾਂ ਦੀ ਜੋੜੀ ਬਣਾਈ

Latest Song Of Mehtab Virk - Banayi Jodi Ve: ਅੱਜ ਪੰਜਾਬੀ ਗਾਇਕ ਮਹਿਤਾਬ ਵਿਰਕ ਨੇ ਆਪਣਾ ਨਵਾਂ ਗੀਤ "ਬਣਾਈ ਜੋੜੀ ਵੇ" ਜਾਰੀ ਕੀਤਾ | ਗਾਇਕ ਨੇ 4 ਅਪ੍ਰੈਲ ਨੂੰ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ ਅਕਾਉਂਟ ਤੇ ਇੱਕ ਪੋਸਟਰ ਰਿਲੀਜ਼ ਕਰਕੇ ਆਪਣੇ ਆਉਣ ਵਾਲੇ ਗੀਤ ਦੀ ਖ਼ਬਰ ਦਿੱਤੀ ਸੀ | ਗੀਤ ਵਿਚ ਮਹਿਤਾਬ ਵਿਰਕ ਅਤੇ ਅਭਿਨੇਤਰੀ ਆਕਾਂਕਸ਼ਾ ਸਰੀਨ ਮੌਜੂਦ ਹਨ |

ਗੀਤ ਦੇ ਬੋਲ ਬਿਕ ਢਿਲੋਂ ਦੁਆਰਾ ਲਿਖੇ ਗਏ ਹਨ ਅਤੇ ਸੰਗੀਤ ਮੋਫਿਊਸ਼ਨ ਦੁਆਰਾ ਦਿੱਤਾ ਗਿਆ ਹੈ | ਗੀਤ ਸਰਬਜੀਤ ਸੋਹਲ, ਮਯੰਕ ਥਾਪਰ ਅਤੇ ਅਮਨ ਕਲਸੀ ਦੁਆਰਾ ਨਿਸਦੇਸ਼ਿਤ ਹੈ | ਮਹਿਤਾਬ ਵਿਰਕ ਨੂੰ ਰੋਮਾਂਟਿਕ ਅਤੇ ਸੈਡ ਗੀਤ ਗਾਉਣ ਲਈ ਜਾਣਿਆ ਜਾਂਦਾ ਹੈ ਪਰ ਉਨ੍ਹਾਂ ਦਾ ਭੰਗੜਾ ਨੰਬਰ 'ਸਾਡੇ ਬਾਰਾਂ' ਇੱਕ ਸੁਪਰ ਹਿੱਟ ਗੀਤ ਸੀ | ਉਨ੍ਹਾਂ ਦੇ ਫਰਵਰੀ 'ਚ ਰਿਲੀਜ ਹੋਏ ਗੀਤ 'ਤੈਨੂੰ ਚਾਹੁਣੀ ਹਾਂ ' ਨੂੰ 30 ਲੱਖ ਤੋਂ ਵੱਧ ਵਿਊਜ਼ ਮਿਲੇ ਹਨ |\

ਮਹਿਤਾਬ ਵਿਰਕ ਮਹਿਤਾਬ ਵਿਰਕ

ਇਕ ਇਕ ਜੋੜੇ 'ਤੇ ਅਧਾਰਤ ਹੈ ਜੋ ਕਿ ਆਪਣੇ ਮਾਤਾ ਪਿਤਾ ਦੀ ਮਰਜ਼ੀ ਨਾਲ ਵਿਆਹ ਕਰਵਾ ਰਹੇ ਹਨ | ਵੀਡੀਓ ਬੇਪਨਾਹ ਪਿਆਰ ਨਾਲ ਇੱਕ ਜੋੜੇ ਨੂੰ ਦਰਸਾਉਂਦਾ ਹੈ | ਗੀਤ ਚ ਲੜਕੀ ਆਪਣੀ ਵਿਆਹ ਦੀਆਂ ਰਸਮਾਂ ਕਰਦੀ ਦਿਖ ਰਹੀ ਹੈ ਅਤੇ ਨਾਲ ਹੀ ਹੋਣ ਵਾਲੇ ਪਤੀ ਬਾਰੇ ਸੁਪਨਾ ਦੇਖ ਰਹੀ ਹੈ |

ਗਾਣਾ ਬਹੁਤ ਮਿੱਠਾ ਹੈ ਤੇ ਇਸਦੇ ਬੋਲ ਬਹੁਤ ਸੁੰਦਰ ਹਨ | ਹਾਲਾਂਕਿ ਇਹ ਵੈਲੇਨਟਾਈਨ ਦਾ ਮੌਕਾ ਨੀਂ ਹੈ ਪਰ ਪਿਆਰ ਹਵਾ ਵਿੱਚ ਨਿਸ਼ਚਿਤ ਰੂਪ ਵਿੱਚ ਹੈ | ਇੱਥੇ ਦੇਖੋ ਗੀਤ :

ਆਪਣੇ ਪੁਰਾਣੇ ਗਾਣੇ ਵਾਂਗ, ਮਹਿਤਾਬ ਦਾ ਇਹ ਗੀਤ ਵੀ ਤੁਹਾਡੇ ਦਿਲ ਤੇ ਦਿਮਾਗ ਉੱਤੇ ਛਾ ਜਾਵੇਗਾ |

ਮਹਿਤਾਬ ਵਿਰਕ ਦੀ ਗਾਉਣ ਦੀ ਪ੍ਰਤਿਭਾ ਬਾਰੇ ਕੋਈ ਸ਼ੱਕ ਨਹੀਂ ਹੈ | ਦਸ ਦੇਈਏ ਕਿ ਹੁਣ ਮਹਿਤਾਬ ਪਾਲੀਵੁੱਡ ਦੀ ਆਉਣ ਵਾਲੀ ਪੰਜਾਬੀ ਫ਼ਿਲਮ 'ਪ੍ਰਾਹੁਣਾ' ਵਿਚ ਕੁਲਵਿੰਦਰ ਬਿੱਲਾ ਅਤੇ ਵਾਮੀਕ ਗੱਬੀ ਦੇ ਨਾਲ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ. ਫਿਲਮ ਇਸ ਸਾਲ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ |

ਮਹਿਤਾਬ ਵਿਰਕ ਮਹਿਤਾਬ ਵਿਰਕ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network