ਅਮਿਤਾਬ ਬੱਚਨ ਦੀ ਨੂੰਹ ਨੂੰ ਛੇੜਨਾ ਮਹਿੰਗਾ ਪਿਆ ਵਿਵੇਕ ਓਬਰਾਏ ਨੂੰ

written by Rupinder Kaler | May 22, 2019

ਬਾਲੀਵੁੱਡ ਐਕਟਰੈੱਸ ਐਸ਼ਵਰਿਆ ਰਾਏ ਬੱਚਨ ਤੇ ਵਿਵਾਦਿਤ ਮੀਮ ਸ਼ੇਅਰ ਕਰਕੇ, ਵਿਵੇਕ ਓਬਰਾਏ ਲਗਾਤਾਰ ਵਿਵਾਦਾਂ ਵਿੱਚ ਫੱਸਦੇ ਜਾ ਰਹੇ ਹਨ । ਭਾਵੇਂ ਕਿ ਉਹਨਾਂ ਨੇ ਇਸ ਲਈ ਮੁਆਫ਼ੀ ਵੀ ਮੰਗ ਲਈ ਹੈ । ਪਰ ਉਸ ਦੀਆਂ ਮੁਸ਼ਕਲਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ । ਐਸ਼ਵਰਿਆ ਤੇ ਵਿਵਾਦਿਤ ਟਵੀਟ ਕਰਨ ਤੋਂ ਬਾਅਦ ਇੱਕ ਸਮਾਜ ਭਲਾਈ ਸੰਸਥਾ ਨੇ ਵਿਵੇਕ ਓਬਰਾਏ ਨੂੰ ਆਪਣੇ ਪ੍ਰੋਗਰਾਮ ਵਿੱਚੋਂ ਬਾਹਰ ਕਰ ਦਿੱਤਾ ਹੈ ।

 

https://twitter.com/ANI/status/1130461165434224647

https://twitter.com/imbhandarkar/status/1130456704620146688

https://twitter.com/OfficialUrmila/status/1130481593401823232

https://twitter.com/sushantksay/status/1130388770124062722

ਸਮਾਇਲ ਫਾਉਂਡੇਸ਼ਨ ਨਾਂ ਦੀ ਇਸ ਸੰਸਥਾ ਨੇ ਬਿਆਨ ਦਿੱਤਾ ਹੈ ਕਿ 'ਵਿਵੇਕ ਓਬਰਾਏ ਦੀ ਸੋਸ਼ਲ ਮੀਡੀਆ ਦੀ ਪੋਸਟ ਦੇ ਅਧਾਰ ਤੇ ਸਮਾਇਲ ਫਾਉਂਡੇਸ਼ਨ ਸੈਲੀਬ੍ਰਿਟੀ ਨੂੰ ਆਪਣੇ ਤੋਂ ਵੱਖ ਕਰਦੀ ਹੈ । ਸੰਸਥਾ ਨੇ ਵਿਵੇਕ ਨੂੰ ਉਡੀਸਾ ਵਿੱਚ ਆਏ ਤੂਫ਼ਾਨ ਨਾਲ ਪ੍ਰਭਾਵਿਤ ਹੋਏ ਲੋਕਾਂ ਲਈ ਫੰਡ ਇੱਕਠਾ ਕਰਨ ਲਈ ਚੁਣਿਆ ਸੀ ਪਰ ਸਾਡੀ ਸੰਸਥਾ ਔਰਤਾਂ ਦੇ ਹੱਕਾਂ ਲਈ ਕੰਮ ਕਰਦੀ ਹੈ । ਇਸ ਲਈ ਵਿਵੇਕ ਦਾ ਬਿਆਨ ਸਾਡੀ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾਂਦਾ ।'

https://twitter.com/vivekoberoi/status/1130679442068475905

https://twitter.com/vivekoberoi/status/1130679442068475905

ਇਸ ਟਵੀਟ ਕਰਕੇ ਵਿਵੇਕ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ । ਕਈ ਫ਼ਿਲਮੀ ਸਿਤਾਰਿਆਂ ਨੇ ਵੀ ਵਿਵੇਕ ਨੂੰ ਫਟਕਾਰ ਲਗਾਈ ਸੀ । ਇਸ ਤੋਂ ਪਹਿਲਾਂ ਵਿਵੇਕ ਨੇ ਕਿਹਾ ਸੀ ਕਿ ਉਹ ਆਪਣੇ ਟਵਿੱਟਰ ਤੋਂ ਇਹ ਟਵੀਟ ਨਹੀਂ ਹਟਾਏਗਾ ਪਰ ਅਲੋਚਨਾ ਹੁੰਦੇ ਦੇਖ ਵਿਵੇਕ ਨੇ ਨਾ ਸਿਰਫ ਇਹ ਪੋਸਟ ਹਟਾਈ ਬਲਕਿ ਮੁਆਫ਼ੀ ਵੀ ਮੰਗੀ ਸੀ ।

0 Comments
0

You may also like