ਕੁਲਰਾਜ ਰੰਧਾਵਾ ਦੇ ਫ਼ਿਲਮੀ ਕਰੀਅਰ 'ਚ  ਯਾਦਗਾਰ ਹੋ ਨਿੱਬੜੀ ਇਹ ਫ਼ਿਲਮ, ਸਾਂਝਾ ਕੀਤਾ ਪੋਸਟਰ, 3 ਸਾਲ ਪਹਿਲਾਂ ਆਈ ਸੀ ਇਹ ਫ਼ਿਲਮ 

Written by  Shaminder   |  July 23rd 2019 10:46 AM  |  Updated: July 23rd 2019 10:50 AM

ਕੁਲਰਾਜ ਰੰਧਾਵਾ ਦੇ ਫ਼ਿਲਮੀ ਕਰੀਅਰ 'ਚ  ਯਾਦਗਾਰ ਹੋ ਨਿੱਬੜੀ ਇਹ ਫ਼ਿਲਮ, ਸਾਂਝਾ ਕੀਤਾ ਪੋਸਟਰ, 3 ਸਾਲ ਪਹਿਲਾਂ ਆਈ ਸੀ ਇਹ ਫ਼ਿਲਮ 

ਕੁਲਰਾਜ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ  ਫ਼ਿਲਮ ਨਿਧੀ ਸਿੰਘ ਦਾ ਇੱਕ ਪੋਸਟਰ ਸਾਂਝਾ ਕੀਤਾ ਹੈ । ਇਹ ਪੋਸਟਰ ਉਨ੍ਹਾਂ ਦੀ ਤਿੰਨ ਸਾਲ ਪਹਿਲਾਂ ਆਈ ਫ਼ਿਲਮ ਦਾ ਹੈ । ਇਸ ਪੋਸਟਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ "ਇਹ ਫ਼ਿਲਮ ਉਨ੍ਹਾਂ ਲਈ ਇੱਕ ਯਾਦਗਾਰ ਫ਼ਿਲਮ ਸਾਬਿਤ ਹੋਈ,ਕਿਉਂਕਿ ਖੂਨ ਪਸੀਨੇ ਨਾਲ ਇਸ ਫ਼ਿਲਮ ਨੂੰ ਬਣਾਇਆ ਗਿਆ ਸੀ" ।

https://www.instagram.com/p/B0O3nfqhkHU/

ਉਨ੍ਹਾਂ ਨੇ ਗੁਰਦਾਸ ਮਾਨ,ਸੁਮਿਤ ਸਿੰਘ,ਇੰਦਰ ਭੰਡਾਲ ਨੂੰ ਵੀ ਟੈਗ ਕੀਤਾ ਹੈ । ਇਸ ਫ਼ਿਲਮ 'ਚ ਇੱਕ ਕੁੜੀ ਦੇ ਨਾਲ ਜ਼ਿਆਦਤੀ ਨੂੰ ਵਿਖਾਇਆ ਗਿਆ ਸੀ ਅਤੇ ਇਸ ਦੇ ਬਾਵਜੂਦ ਕੁੜੀ ਹਿੰਮਤ ਨਹੀਂ ਹਾਰਦੀ ।

https://www.instagram.com/p/B0K-dvqhpPV/

ਦੱਸ ਦਈਏ ਕਿ ਕੁਲਰਾਜ ਰੰਧਾਵਾ ਨੇ ਜੱਟ ਯਮਲਾ ਪਗਲਾ ਦੀਵਾਨਾ 'ਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਹੋਰ ਕਈ ਫ਼ਿਲਮਾਂ 'ਚ ਵੀ ਕੁਲਰਾਜ ਨਜ਼ਰ ਆ ਚੁੱਕੀ ਹੈ ਅਤੇ ਪਾਲੀਵੁੱਡ ਦੀ ਫ਼ਿਲਮ ਨੌਕਰ ਵਹੁਟੀ ਦਾ ਵਿੱਚ ਵੀ ਉਹ ਨਜ਼ਰ ਆਉਣ ਵਾਲੇ ਹਨ । ਕੁਲਰਾਜ ਰੰਧਾਵਾ ਨੇ ਪਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

https://www.instagram.com/p/Bz79-_vhB8V/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network