ਮੂਸੇਵਾਲਾ ਦੀ ਯਾਦ 'ਚ ਇਸ ਸਖ਼ਸ਼ ਨੇ ਤਿਆਰ ਕਰਵਾਈ ਹਾਈ-ਟੈਕ ਐਂਬੂਲੈਂਸ, ਜਾਣੋ ਕਿਵੇਂ ਕਰਦਾ ਹੈ ਮਰੀਜ਼ਾਂ ਦੀ ਮਦਦ

written by Lajwinder kaur | August 26, 2022

Memory of Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਰਧਾਂਜਲੀ ਦਿੰਦਾ ਰਹਿੰਦਾ ਹੈ। ਸੋਸ਼ਲ ਮੀਡੀਆ ਉੱਤੇ ਇੱਕ ਸਖ਼ਸ਼ ਚਰਚਾ ‘ਚ ਬਣਿਆ ਹੋਇਆ ਹੈ, ਜਿਸ ਨੇ ਐਂਬੂਲੈਂਸ ਦੇ ਰਾਹੀਂ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੱਤੀ ਹੈ। ਇਹ ਕੋਈ ਆਮ ਐਂਬੂਲੈਂਸ ਨਹੀਂ ਹੈ ਸਗੋਂ ਹਾਈ ਟੈਕ ਐਂਬੂਲੈਂਸ ਹੈ।

ਹੋਰ ਪੜ੍ਹੋ : ਵਿਆਹ ਦੇ ਗਹਿਣੇ ਪਾ ਕੇ ਯਾਮੀ ਗੌਤਮ ਨੇ ਪਤੀ ਆਦਿਤਿਆ ਧਰ ਨਾਲ ਹਿਮਾਚਲ 'ਚ ਕੀਤੀ ਪੂਜਾ, ਮਾਤਾ ਜਵਾਲਾ ਦੇਵੀ ਦਾ ਲਿਆ ਆਸ਼ੀਰਵਾਦ, ਦੇਖੋ ਤਸਵੀਰਾਂ

high tech ambulance image source twitter

ਇਸ ਸਖ਼ਸ਼ ਨੇ ਗਾਇਕ ਅਤੇ ਪੰਜਾਬੀ ਫ਼ਿਲਮ ਸਟਾਰ ਸਿੱਧੂ ਮੂਸੇਵਾਲਾ ਨੂੰ ਵੱਖਰੇ ਹੀ ਅੰਦਾਜ਼ ’ਚ ਸ਼ਰਧਾਂਜਲੀ ਦਿੱਤੀ ਹੈ। ਇਹ ਸ਼ਖ਼ਸ ਕਰੀਬ ਤਿੰਨ ਮਹੀਨਿਆਂ ਤੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਸਖ਼ਸ਼ ਦਾ ਨਾਮ ਸੁਖਦੇਵ ਸਿੰਘ ਉਰਫ਼ ਸੋਨੂੰ ਹੈ, ਜਿਸ ਨੇ ਆਪਣੀ ਐਂਬੂਲੈਂਸ ’ਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲਗਾਈਆਂ ਹਨ। ਇਸ ਦੇ ਨਾਲ ਹੀ ਇਹ ਸ਼ਖ਼ਸ ਆਪਣੀ ਐਂਬੂਲੈਂਸ ’ਚ ਜਾਣ ਵਾਲੇ ਮਰੀਜ਼ ਨੂੰ ਵੀ 50 ਫ਼ੀਸਦੀ ਤੱਕ ਛੋਟ ਵੀ ਦਿੰਦਾ ਹੈ।

inside image of a person image source twitter

ਸੁਖਦੇਵ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਉਦੋਂ ਤੋਂ ਹੀ ਉਸ ਨੇ ਆਪਣੀ ਐਂਬੂਲੈਂਸ ’ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਲਗਾਈਆਂ ਹਨ। ਸੋਨੂੰ ਨੇ ਕਿਹਾ ਕਿ ਅਸੀਂ ਜੇਕਰ ਮਰੀਜ਼ ਨੂੰ 50 ਫ਼ੀਸਦੀ ਪੈਸੇ ’ਚ ਛੋਟ ਦਿੰਦੇ ਹਾਂ ਤਾਂ ਉਹੀ ਸਾਡੇ ਵੱਲੋਂ ਮੂਸੇਵਾਲੇ ਨੂੰ ਸ਼ਰਧਾਂਜਲੀ ਹੈ।

sidhu moose wala ambulance image source twitter

ਉਸ ਨੇ ਇਹ ਵੀ ਦੱਸਿਆ ਕਿ ਉਹ ਬਿਨ੍ਹਾਂ ਆਪਣੇ ਘਰਦਿਆਂ ਨੂੰ ਦੱਸੇ ਸਿੱਧੂ ਮੂਸੇਵਾਲੇ ਦੇ ਭੋਗ 'ਤੇ ਪਹੁੰਚਿਆ ਸੀ। ਇਸ ਤੋਂ ਇਲਾਵਾ ਸੋਨੂੰ ਨੇ ਦੱਸਿਆ ਕਿ ਇਸ ਐਂਬੂਲੈਂਸ ‘ਚ ਹਰ ਚੀਜ਼ ਦੋ ਗੁਣਾ ਮੌਜੂਦ ਹੈ। ਉਹ ਇਸ ਤਰ੍ਹਾਂ ਮਰੀਜ਼ਾਂ ਦੀ ਮਦਦ ਕਰਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ।

 

You may also like